Breaking News
Home / Featured / ਬਾਦਲ ਸਰਕਾਰ ਦੇ ਮਾਫ਼ੀਆਤੰਤਰ ਨੇ ਪੰਜਾਬ ਨੂੰ ਲੁੱਟਿਆ: ਕੈਪਟਨ

ਬਾਦਲ ਸਰਕਾਰ ਦੇ ਮਾਫ਼ੀਆਤੰਤਰ ਨੇ ਪੰਜਾਬ ਨੂੰ ਲੁੱਟਿਆ: ਕੈਪਟਨ

ਬਰਨਾਲਾ – ਪੰਜਾਬ  ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ  ਨੇ ਅੱਜ ਇੱਥੇ ਜ਼ਿਲ੍ਹਾ ਕਾਂਗਰਸ ਵੱਲੋਂ ਬਰਨਾਲਾ ਜ਼ਿਲ੍ਹੇ ਦੀ 10ਵੀਂ  ਵਰ੍ਹੇਗੰਢ ਮੌਕੇ  ਕਰਵਾਏ ਗਏ ਰੈਲੀਨੁਮਾ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਅਕਾਲੀ-ਭਾਜਪਾ  ਸਰਕਾਰ ਦੇ ਭ੍ਰਿਸ਼ਟ ਤੇ ਮਾਫ਼ੀਆਤੰਤਰ ਨੇ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਕੋਈ ਕੰਮ ਨਹੀਂ  ਕੀਤਾ। ਬਲਕਿ ਇਹ ਸਰਕਾਰ ਸੂਬੇ ਦੇ ਹਿੱਤਾਂ ਦੀ ਰਾਖ਼ੀ ਕਰਨ ਵਿੱਚ ਬੁਰੀ ਤਰ੍ਹਾਂ ਫ਼ੇਲ੍ਹ  ਸਾਬਤ ਹੋਈ ਹੈ, ਜਿਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਚਲਦਾ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਦੋ-ਤਿਹਾਈ ਬਹੁਮਤ ਮਿਲਣ  ’ਤੇ ਉਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਨਵਾਂ ਬਿੱਲ ਲੈ ਕੇ ਆਉਣਗੇ। ਉਨ੍ਹਾ ਜ਼ੋਰ ਦੇ  ਕੇ ਕਿਹਾ ਕਿ ਖੇਤੀ ਸੈਕਟਰ ਲਈ ਪਹਿਲਾਂ ਚੱਲ ਰਹੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਜਾਰੀ  ਰਹੇਗੀ ਅਤੇ ਗ਼ਰੀਬਾਂ ਦੀ ਮੁਫ਼ਤ ਆਟਾ-ਦਾਲ ਸਕੀਮ ’ਚ ਚਾਹ-ਚੀਨੀ ਵੀ ਜੋੜੀ ਜਾਵੇਗੀ।  ਉਨ੍ਹਾਂ  ਬਾਦਲ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਸ ਸਰਕਾਰ ਨੇ ਚੰਗਾ ਪ੍ਰਸ਼ਾਸਨ ਦੇਣ ਦੀ ਥਾਂ ਆਪਣੇ  ਕਾਰਜਕਾਲ ਦਾ ਪੂਰਾ ਦਹਾਕਾ ਰੇਤਾ, ਬਜਰੀ, ਟਰਾਂਸਪੋਰਟ, ਕੇਬਲ ਮਾਫ਼ੀਏ ਰਾਹੀਂ ਲੁੱਟ ਹੀ  ਮਚਾਈ ਰੱਖੀ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦੇ ਕੇ ਸੂਬੇ ਦੇ ਜਵਾਨੀ ਨੂੰ  ਤਬਾਹੀ ਵੱਲ ਧੱਕਿਆ।  ਉਨ੍ਹਾਂ ਦੋਸ਼ ਲਾਇਆ ਕਿ 1966 ਵਿੱਚ ਅਕਾਲੀ ਦਲ ਨੇ ਆਪਣੇ ਸੌੜੇ  ਧਾਰਮਿਕ ਤੇ ਸਿਆਸੀ ਹਿੱਤਾਂ ਦੇ ਚੱਲਦਿਆਂ ਸੂਬੇ ਨੂੰ ਤੋੜ ਕੇ ਛੋਟਾ ਕੀਤਾ, ਜਿਸ ਕਰਕੇ  ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਬਾਹਰ ਰਹੇ ਇਲਾਕੇ ਅਤੇ ਰਾਜਧਾਨੀ ਦੀਆਂ ਸਮੱਸਿਆਵਾਂ  ਅੱਜ ਤੱਕ ਹੱਲ ਨਹੀਂ ਹੋਈਆਂ। ਉਨ੍ਹਾਂ ਐਸ.ਵਾਈ.ਐਲ. ਸਬੰਧੀ ਅਕਾਲੀ ਸਰਕਾਰ ਦੇ ਵਿਧਾਨ ਸਭਾ  ਮਤੇ ਨੂੰ ਫ਼ਜ਼ੂਲ ਦੱਸਿਆ ਅਤੇ ਕਿਹਾ ਕਿ ਪੂਰਨ ਬਹੁਮਤ ਨਾਲ ਕਾਂਗਰਸ ਸਰਕਾਰ ਆਉਣ ’ਤੇ ਇਸ  ਸਬੰਧੀ ਮੁੜ ਬਿੱਲ ਲਿਆਂਦਾ ਜਾਵੇਗਾ। ਇਸ ਮੁੱਦੇ ਦਾ ਹੱਲ ਰਿਪੇਰੀਅਨ ਐਕਟ ਅਨੁਸਾਰ ਹੀ  ਕੀਤੇ ਜਾਣ ਦੀ ਵਕਾਲਤ ਕੀਤੀ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me