ਫਰੀਦਾਬਾਦ— ਸੂਰਜਕੁੰਡ ‘ਚ ਰੇਲਵੇ ਦੇ 18 ਨਵੰਬਰ ਤੋਂ ਸ਼ੁਰੂ ਹੋਏ 3 ਦਿਨਾ ਵਿਕਾਸ ਕੈਂਪਸ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਏ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਭਾ ਤੋਂ ਪਹਿਲਾਂ ਕਾਨਪੁਰ ਰੇਲ ਹਾਦਸੇ ‘ਤੇ ਦੁਖ ਜ਼ਾਹਰ ਕੀਤਾ। ਨਾਲ ਹੀ ਰੇਲਵੇ ਦੇ ਵਿਕਾਸ ਅਤੇ ਆਧੁਨਿਕੀਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਹਾਦਸਿਆਂ ਨੂੰ ਰੋਕਣ ਲਈ ਤਕਨੀਕੀ ਵਿਕਾਸ ਜ਼ਰੂਰੀ ਹੈ, ਜਿਸ ਨਾਲ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਰੇਲਵੇ ਵਿਕਾਸ ਪ੍ਰੋਗਰਾਮ ਨੂੰ ਵਿਚ ਹੀ ਛੱਡ ਕੇ ਰੇਲ ਮੰਤਰੀ ਸੁਰੇਸ਼ ਪ੍ਰਭੂ ਕਾਨਪੁਰ ਲਈ ਰਵਾਨਾ ਹੋ ਗਏ। ਐਤਵਾਰ ਨੂੰ ਫਰੀਦਾਬਾਦ ਦੇ ਸੂਰਜਕੁੰਡ ‘ਚ ਆਯੋਜਿਤ ਰੇਲਵੇ ਵਿਕਾਸ ਕੈਂਪਸ ‘ਚ ਪੁੱਜੇ ਪ੍ਰਧਾਨ ਮੰਤਰੀ ਨੇ ਕਾਨਪੁਰ ਹਾਦਸੇ ‘ਤੇ ਦੁਖ ਜ਼ਾਹਰ ਕਰਦੇ ਹੋਏ ਕਿਹਾ ਕਿ ਹਾਦਸਿਆਂ ‘ਤੇ ਰੋਕ ਲਾਉਣੀ ਚਾਹੀਦੀ ਹੈ। ਇਸ ਲਈ ਤਕਨੀਕੀ ਵਰਤੋਂ ਨਾਲ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਤਕਨੀਕ ਲੱਭਣੀ ਹੋਵੇਗੀ।
