Breaking News
Home / Featured / ਅਕਾਲੀ ਦਲ ਦੇ ਭਗੌੜਿਆਂ ਨੂੰ ਪਾਰਟੀ ਟਿਕਟ ਦੇਣਾ ਕਾਂਗਰਸ ਲਈ ਘਾਤਕ

ਅਕਾਲੀ ਦਲ ਦੇ ਭਗੌੜਿਆਂ ਨੂੰ ਪਾਰਟੀ ਟਿਕਟ ਦੇਣਾ ਕਾਂਗਰਸ ਲਈ ਘਾਤਕ

ਜਗਰਾਓਂ -ਸੁਖਬੀਰ ਸਿੰਘ ਬਾਦਲ ਵਾਰ-ਵਾਰ ਕਹਿ ਰਹੇ ਹਨ ਕਿ ਅਕਾਲੀ ਦਲ ਨੇ ਜੋ ਕੂੜਾ ਆਪਣੇ ਘਰ ‘ਚੋਂ ਕੱਢ ਕੇ ਬਾਹਰ ਸੁੱਟਿਆ ਹੈ ਉਸ ਨੂੰ ਕਾਂਗਰਸ ਨੇ ਆਪਣੇ ਪਤੀਲੇ ‘ਚ ਪਾ ਲਿਆ ਹੈ। ਰਾਜਨੀਤਕ ਵਿਸ਼ਲੇਸ਼ਕ ਇਸ ਗੱਲ ਨੂੰ ਕਾਫੀ ਹੱਦ ਤੱਕ ਸਹੀ ਮੰਨ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਪੰਜਾਬ ਦੇ ਲੋਕ ਇਕ ਇਹੋ ਜਿਹਾ ਰਾਜਨੀਤਕ ਬਦਲ ਲੱਭ ਰਹੇ ਹਨ ਜੋ ਦ੍ਰਿੜ ਰਾਜਸੀ ਇੱਛਾ ਰੱਖਦਾ ਹੋਵੇ ਤੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਤੇ ਆਪਣੀ ਕੁਰਸੀ ਦੀ ਕੁਰਬਾਨੀ ਦੇ ਕੇ ਕਿਸਾਨਾਂ, ਦੁਕਾਨਦਾਰਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਉਮੀਦਾਂ ਸਬੰਧੀ ਕੋਈ ਠੋਸ ਤੇ ਨਾ ਝੁਕਣ ਵਾਲਾ ਫੈਸਲਾ ਲੈਣ ਦੀ ਜੁਰਅੱਤ ਰੱਖਦਾ ਹੋਵੇ।
ਰਾਜਨੀਤਕ ਪੰਡਿਤਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਚ ਅਜਿਹੀ ਜੁਰਅੱਤ ਜਾਂ ਦਲੇਰੀ ਨਹੀਂ ਕਿਉਂਕਿ ਉਨ੍ਹਾਂ ਦੀ ਅਜਿਹੀ ਕੋਈ ਪਹਿਲ ਕਦਮੀ ਪਿਛਲੇ ਦਸ ਸਾਲਾਂ ਦੌਰਾਨ ਕਿਤੇ ਵੀ ਸਾਹਮਣੇ ਨਹੀਂ ਆਈ, ਜਿਸ ਕਰਕੇ ਇਸ ਵਾਰ ਲੋਕ ਇਕ ਦਲੇਰ ਤੇ ਬੇਬਾਕ ਆਗੂ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਦੇਖ ਰਹੇ ਹਨ, ਜਿਨ੍ਹਾਂ ਬੜੀ ਦਲੇਰੀ ਤੇ ਬੇਬਾਕੀ ਨਾਲ ਆਪਣੀ ਕੁਰਸੀ ਨੂੰ ਦਾਅ ਉੱਪਰ ਲਾ ਕੇ ਵਿਧਾਨ ਸਭਾ ਵਿਚ ਪਾਣੀਆਂ ਦੇ ਅੰਤਰਰਾਜੀ ਸਮਝੌਤੇ ਰੱਦ ਕੀਤੇ ਸਨ।
ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹਾਲ ਹੀ ਵਿਚ ਅਕਾਲੀ ਦਲ ਤੋਂ ਵੱਖ ਹੋਏ ਵਿਧਾਇਕ ਸਰਵਨ ਸਿੰਘ ਫਿਲੌਰ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਅਵਿਨਾਸ਼ ਚੰਦਰ ਦੀ ਕਾਰਗੁਜ਼ਾਰੀ ਜੇਕਰ ਏਨੀ ਹੀ ਚੰਗੀ ਹੁੰਦੀ ਤਾਂ ਅਕਾਲੀ ਦਲ ਕਿਉਂ ਨਾ ਉਨ੍ਹਾਂ ਨੂੰ ਟਿਕਟ ਦਿੰਦਾ ? ਸੂਤਰਾਂ ਦਾ ਮੰਨਣਾ ਹੈ ਕਿ ਜਿਹੜੇ ਲੋਕ ਬਦਲ ਚਾਹੁੰਦੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਭਰੋਸਾ ਰੱਖਦੇ ਹਨ ਜੇਕਰ ਫਿਰ ਕਾਂਗਰਸ ਉਨ੍ਹਾਂ ਹੀ ਘਸੇ-ਪਿਟੇ ਤੇ ਲੋਕਾਂ ਵੱਲੋਂ ਨਕਾਰੇ ਨੇਤਾਵਾਂ ਨੂੰ ਟਿਕਟਾਂ ਦੇ ਕੇ ਲੋਕਾਂ ਉੱਪਰ ਠੋਸਦੀ ਹੈ ਤਾਂ ਜਿਹੜੇ ਲੋਕ ਰਾਜਸੀ ਬਦਲ ਦੀਆਂ ਕਿਆਸ ਅਰਾਈਆਂ ਦੇਖ ਰਹੇ ਹਨ ਨਿਰਸੰਦੇਹ ਉਹ ਵੋਟਰ ਹੋਰ ਪਾਸੇ ਦਾ ਰੁਖ਼ ਕਰਨਗੇ।
ਇਸ ਤੋਂ ਪਹਿਲਾਂ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੀ ਅਕਾਲੀ ਦਲ ਦੇ ਨਕਾਰੇ ਤੇ ਸਮਾਂ ਵਿਹਾਅ ਚੁੱਕੇ ਅਕਾਲੀ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਇਕ ਦਮ ਟਿਕਟਾਂ ਨਾਲ ਨਿਵਾਜ ਦੇਣ ਦੀ ਨੀਤੀ ਦਾ ਕਈ ਵਾਰ ਵਿਰੋਧ ਕਰ ਚੁੱਕੇ ਹਨ। ਰਾਜਸੀ ਜੋਤਸ਼ੀਆਂ ਦੀ ਇਹ ਚਿਤਾਵਨੀ ਬੜੀ ਵਾਜਬ ਹੈ ਕਿ ਜਦੋਂ ਇਕ ਪਾਰਟੀ ਦੂਸਰੀ ਪਾਰਟੀ ਦੇ ਕੱਢੇ ਲੀਡਰਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਦੀ ਹੈ ਤਾਂ ਉਸ ਪਾਰਟੀ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ ਜੋ ਕਾਂਗਰਸ ਲਈ ਵੀ ਘਾਤਕ ਹੋ ਸਕਦਾ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me