Home / Entertainment / ਵਧੇਗਾ ਪੰਜਾਬੀਆਂ ਦਾ ਮਾਣ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਲਾਂਚ ਕਰਨਗੇ ਅਮਰਿੰਦਰ ਗਿੱਲ ਦੀ ਫਿਲਮ!

ਵਧੇਗਾ ਪੰਜਾਬੀਆਂ ਦਾ ਮਾਣ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਲਾਂਚ ਕਰਨਗੇ ਅਮਰਿੰਦਰ ਗਿੱਲ ਦੀ ਫਿਲਮ!

ਟੋਰਾਂਟੋ— ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਪੰਜਾਬੀ ਫਿਲਮ ਵਿਦੇਸ਼ਾਂ ਵਿਚ ਲਾਂਚਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਫਿਲਮ ਦਾ ਪੋਸਟਰ ਅਤੇ ਟਰੇਲਰ ਰਿਲੀਜ਼ ਕਰਨਗੇ। ਅਭਿਨੇਤਰੀ ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਪੇਬਲ ਪਿਕਚਰਜ਼ ਅਤੇ ਪੂਜਾ ਫਿਲਮਜ਼ ਵੱਲੋਂ ਬਣਾਈ ਗਈ ਇਹ ਪੰਜਾਬੀ ਫਿਲਮ ‘ਸਰਵਣ’ ਵਿਚ ਪੰਜਾਬੀ ਅਭਿਨੇਤਾ ਅਤੇ ਗਾਇਕ ਅਮਰਿੰਦਰ ਗਿੱਲ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਦੱਸ ਦੇਈਏ ਕਿ ਇਹ ਫਿਲਮ ‘ਸਰਵਣ’ ਇਕ ਐੱਨ. ਆਰ. ਆਈ. ਦੀ ਕਹਾਣੀ ਹੈ, ਜੋ ਕਿ ਵਿਦੇਸ਼ ਤੋਂ ਭਾਰਤ ਆ ਕੇ ਆਪਣੀਆਂ ਜੜ੍ਹਾਂ ਦੀ ਖੋਜ ਕਰਦਾ ਹੈ ਅਤੇ ਆਪਣੀ ਵੱਖਰੀ ਪਛਾਣ ਨਾਲ ਵਾਕਿਫ ਹੁੰਦਾ ਹੈ।  ਇਹ ਫਿਲਮ ਟੋਰਾਂਟੋ ਵਿਚ ਐਤਵਾਰ ਨੂੰ ਲਾਂਚ ਕੀਤੀ ਜਾਵੇਗੀ।
ਟਰੂਡੋ ਸਿਰਫ ਕੈਨੇਡਾ ਦੇ ਪ੍ਰਧਾਨ ਮੰਤਰੀ ਹੀ ਨਹੀਂ ਸਗੋਂ ਵਿਸ਼ਵ ਪੱਧਰ ‘ਤੇ ਇਕ ਪ੍ਰਸਿੱਧ ਸ਼ਖਸੀਅਤ ਹਨ। ਉਨ੍ਹਾਂ ਨੂੰ ਕੈਨੇਡਾ ਹੀ ਨਹੀਂ ਦੁਨੀਆ ਭਰ ਦੇ ਲੋਕਾਂ ਦਾ ਮਨਾਂ-ਮੋਹੀ ਪਿਆਰ ਮਿਲਦਾ ਹੈ। ਉਹ ਹਮੇਸ਼ਾ ਆਪਣੇ ਕੀਤੇ ਕੰਮਾਂ ਅਤੇ ਸਟਾਈਲ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ। ਦੂਜੇ ਪਾਸੇ ਪ੍ਰਿਯੰਕਾ ਚੋਪੜਾ ਭਾਰਤ ਦੀ ‘ਦੇਸੀ ਗਰਲ’ ਹੈ। ਉਹ ਪੂਰੀ ਦੁਨੀਆ ਵਿਚ ਭਾਰਤ ਦਾ ਨਾਂ ਰੌਸ਼ਨ ਕਰ ਚੁੱਕੀ ਹੈ। ਪ੍ਰਿਯੰਕਾ ਅੰਤਰਰਾਸ਼ਟਰੀ ਸਿਨੇਮਾ ਵਿਚ ਜਿੱਥੇ ਬਹੁਤ ਵਧੀਆ ਕੰਮ ਕਰ ਰਹੀ ਹੈ, ਉੱਥੇ ਆਪਣੀ ਪਹਿਲੀ ਪੰਜਾਬੀ ਫਿਲਮ ਨਾਲ ਉਹ ਖੇਤਰੀ ਸਿਨੇਮਾ ਵਿਚ ਧਮਾਲ ਮਚਾਉਣ ਜਾ ਰਹੀ ਹੈ। ਉਸ ਦਾ ਮੰਨਣਾ ਹੈ ਕਿ ਕਲਾ ਦੀ ਕੋਈ ਭਾਸ਼ਾ ਨਹੀਂ ਹੁੰਦੀ।
ਟੋਰਾਂਟੋ ਵਿਚ ਫਿਲਮ ਦੀ ਲਾਂਚਿੰਗ ਸਮੇਂ ਪ੍ਰਿਯੰਕਾ ਚੋਪੜਾ ਆਪਣੀ ਮਾਤਾ ਮਧੂ ਚੋਪੜਾ, ਸਹਿ-ਪ੍ਰੋਡਿਊਸਰ ਦੀਪਸ਼ਿਖਾ, ਅਭਿਨੇਤਾ ਅਤੇ ਗਾਇਕ ਅਮਰਿੰਦਰ ਗਿੱਲ, ਰਣਜੀਤ ਬਾਵਾ, ਸਿੰਮੀ ਚਾਹਲ ਅਤੇ ਡਾਇਰੈਕਟਰ ਕਰਨ ਗੁਈਲਿਆਨੀ ਸਮੇਤ ਮੌਜੂਦ ਰਹੇਗੀ। ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਜਿਸ ਪੰਜਾਬੀ ਫਿਲਮ ਨੂੰ ਖੁਦ ਪ੍ਰਿਯੰਕਾ ਚੋਪੜਾ ਬਣਾ ਰਹੀ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਲਾਂਚ ਕਰ ਰਹੇ ਹਨ, ਉਹ ਕੀ ਕਮਾਲ ਕਰਦੀ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *