Breaking News
Home / Featured / ਅੱਜ ਜਾਰੀ ਹੋਏਗੀ ਅਕਾਲੀ ਦਲ ਵੱਲੋਂ ਉਮਦੀਵਾਰਾਂ ਦੀ ਦੂਜੀ ਸੂਚੀ

ਅੱਜ ਜਾਰੀ ਹੋਏਗੀ ਅਕਾਲੀ ਦਲ ਵੱਲੋਂ ਉਮਦੀਵਾਰਾਂ ਦੀ ਦੂਜੀ ਸੂਚੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਅੱਜ ਜਾਰੀ ਕੀਤੀ ਜਾ ਸਕਦੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ੧੬ ਨਵੰਬਰ ਨੂੰ ਅਕਾਲੀ ਦਲ ਨੇ ਆਪਣੇ ੬੯ ਉਮੀਦਵਾਰਾਂ ਦੀ ਇੱਕ ਸੂਚੀ ਜਾਰੀ ਕੀਤੀ ਸੀ। ਅੱਜ ਜਾਰੀ ਕੀਤੀ ਜਾਣ ਵਾਲੀ ਦੂਜੀ ਸੂਚੀ ‘ਚ ਮੁੱਖ ਮੰਤਰੀ ਬਾਦਲ ਤੇ ਸੁਖਬੀਰ ਬਾਦਲ ਦੀ ਟਿਕਟ ਦਾ ਐਲਾਨ ਹੋਵੇਗਾ ਜਾਂ ਨਹੀਂ, ਇਹ ਸਾਫ ਨਹੀਂ ਹੈ। ਪਰ ਅਕਾਲੀ ਦਲ ਵੱਲੋਂ ਜਾਰੀ ਕੀਤੀ ਜਾਣ ਵਾਲੀ ਦੂਜੀ ਸੂਚੀ ‘ਚ ਸਭ ਦੀਆਂ ਨਜਰਾਂ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਟਿਕਟ ‘ਤੇ ਹਨ।  ਕਿਉਂਕਿ ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਕੀਤੇ ਐਲਾਨ ਅਨੁਸਾਰ ‘ਆਪ’ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਸੁਖਬੀਰ ਬਾਦਲ ਖਿਲਾਫ ਜਲਾਲਾਬਾਦ ਤੋਂ ਚੋਣ ਲੜਨਗੇ। ਹਾਲਾਂਕਿ ਜੇਕਰ ਸੁਖਬੀਰ ਆਪਣਾ ਹਲਕਾ ਬਦਲਦੇ ਹਨ ਤਾਂ ਭਗਵੰਤ ਮਾਨ ਦਾ ਵੀ ਹਲਕਾ ਬਦਲ ਦਿੱਤਾ ਜਾਵੇਗਾ। ਸੋ ਇਸ ਤੋਂ ਸਾਫ ਹੈ ਕਿ ਉਪ ਮੁਖ ਮੰਤਰੀ ਸੁਖਬੀਰ ਜਿੱਥੇ ਵੀ ਚੋਣ ਲੜਨਗੇ ਭਗਵੰਤ ਮਾਨ ਨੂੰ ਉਸੇ ਹੀ ਹਲਕੇ ਤੋਂ ਉਮੀਦਵਾਰ ਬਣਾਇਆ ਜਾਵੇਗਾ।

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me