Home / Featured / ਲੁਧਿਆਣਾ ਸੀਟ ‘ਤੇ ਬੈਂਸ ਭਰਾਵਾਂ ਨੂੰ ਟੱਕਰ ਦੇਣਗੇ ਕਾਂਗਰਸ ਦੇ ਮਨੀਸ਼ ਤਿਵਾਰੀ

ਲੁਧਿਆਣਾ ਸੀਟ ‘ਤੇ ਬੈਂਸ ਭਰਾਵਾਂ ਨੂੰ ਟੱਕਰ ਦੇਣਗੇ ਕਾਂਗਰਸ ਦੇ ਮਨੀਸ਼ ਤਿਵਾਰੀ

ਜਲੰਧਰ — ਬੈਂਸ ਭਰਾਵਾਂ ਤੇ ‘ਆਪ’ ਦੇ ਗਠਜੋੜ ਨੂੰ ਦੇਖਦੇ ਹੋਏ ਹੀ ਸਾਬਕਾ ਕੇਂਦਰੀ ਮਤੰਰੀ ਮਨੀਸ਼ ਤਿਵਾਰੀ ਨੂੰ ਲੁਧਿਆਣਾ ਤੋਂ ਚੋਣ ਦੰਗਲ ‘ਚ ਉਤਾਰਨ ਦਾ ਫੈਸਲਾ ਹੋਇਆ ਹੈ। ਇਸ ਫੈਸਲੇ ‘ਤੇ ਅਜੇ ਵੀ ਕੇਂਦਰੀ ਚੋਣ ਕਮੇਟੀ ਦੀ ਮੋਹਰ ਲਗਣੀ ਬਾਕੀ ਹੈ ਪਰ ਮਨਿਆ ਜਾ ਰਿਹਾ ਹੈ ਕਿ ਮਨੀਸ਼ ਨੂੰ ਲੁਧਿਆਣਾ ਪੂਰਵੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰਾਂ ਦੇ ਰੂਪ ‘ਚ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ। ਲੁਧਿਆਣਾ ਪੂਰਵੀ ਦੇ ਕਾਂਗਰਸ ਆਗੂਆਂ ਨੇ ਹੀ ਮੁਨੀਸ਼ ਦਾ ਨਾਂ ਅੱਗੇ ਕੀਤਾ। ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ‘ਆਪ’ ਤੇ ਬੈਂਸ ਭਰਾਵਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਹਿੰਦੂ ਚਹਿਰੇ ਨੂੰ ਲੁਧਿਆਣੇ ‘ਚ ਅੱਗੇ ਲਿਆਉਣਾ ਚਾਹੁੰਦੇ ਸਨ। ਮੁਨੀਸ਼ ਵੀ ਚੋਣ ਦੰਗਲ ‘ਚ ਉਤਰਨ ਲਈ ਤਿਆਰ ਹੋ ਗਏ ਹਨ।
ਲੁਧਿਆਣਾ ‘ਚ ਇਸ ਸਮੇਂ ਦੋ ਸੀਟਾਂ ਬੈਂਸ ਭਰਾਵਾਂ ਦੇ ਕੋਲ ਹਨ। ਆਮ ਆਦਮੀ ਪਾਰਟੀ ਨੇ ਲੁਧਿਆਣਾ ‘ਚ ਲੋਕ ਸਭਾ ਚੋਣਾਂ ਦੇ ਦੌਰਾਨ 2014 ‘ਚ ਕਾਂਗਰਸ ਤੋਂ ਬਾਅਦ ਦੂਜਾ ਥਾਂ ਹਾਂਸਿਲ ਕੀਤਾ ਸੀ। ਲੁਧਿਆਣਾ ‘ਚ ਪਾਰਟੀ ਆਪਣੇ ਸੀਨੀਅਰ ਆਗੂ ਨੂੰ ਅੱਗੇ ਲਿਆ ਕੇ ਗਠਜੋੜ ਦਾ ਮੁਕਾਬਲਾ ਕਰ ਸਕੇਗੀ। ਮੁਨੀਸ਼ ਕੇਂਦਰੀ ਮੰਤਰੀ ਰਹਿ ਚੁੱਕੇ ਹਨ ਤੇ ਉਹ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਦੇ ਅਹੁਦੇ ‘ਤੇ ਵੀ ਰਹੇ ਹਨ। ਪਿਛਲੇ ਲੋਕ ਸਭਾ ਚੋਣਾਂ ‘ਚ ਸਿਹਤ ਠੀਕ ਨਾ ਹੋਣ ਕਾਰਨ ਮੁਨੀਸ਼ ਨੇ ਲੋਕ ਸਭਾ ਚੋਣ ਨਹੀਂ ਲੜੀ ਸੀ। ਉਨ੍ਹਾਂ ਦੀ ਜਗ੍ਹਾ ਕਾਂਗਰਸ ਨੇ ਰਵਨੀਤ ਬਿੱਟੂ ਨੂੰ ਚੋਣ ਮੈਦਾਨ ‘ਚ ਉਤਾਰਿਆ ਸੀ, ਜਿਨ੍ਹਾਂ ਨੇ ‘ਆਪ’ ਤੇ ਅਕਾਲੀ ਦਲ ਨੂੰ ਪਿੱਛੇ ਛੱਡਦੇ ਹੋਏ ਜਿੱਤ ਹਾਂਸਲ ਕੀਤੀ ਸੀ।
ਦੂਜੇ ਪਾਸੇ ਅਸ਼ੋਕ ਗਹਲੋਤ ਦੀ ਅਗਵਾਈ ‘ਚ ਬਣੀ ਕਮੇਟੀ ਹੁਣ ਅਗਲੇ ਹਫਤੇ 117 ਵਿਧਾਨ ਸਭਾ ਸੀਟਾਂ ਲਈ ਕਾਂਗਰਸ ਉਮੀਦਵਾਰਾਂ ਦੇ ਨਾਂਵਾਂ ਦੇ ਪੈਨਲ ਤਿਆਰ ਕਰੇਗੀ। ਲਗਭਗ 10 ਸੀਟਾਂ ‘ਤੇ ਸਿੰਗਲ ਨਾਂਵਾਂ ਦੇ ਪੈਨਲ ਬਣ ਚੁੱਕੇ ਹਨ ਕਿਉਂਕਿ ਇਨ੍ਹਾਂ ਸੀਟਾ ‘ਤੇ ਸਿਰਫ 1-1 ਅਰਜ਼ੀ ਕਾਂਗਰਸ ਨੂੰ ਪ੍ਰਾਪਤ ਹੋਈ ਸੀ। ਇਨ੍ਹਾਂ ਸੀਟਾਂ ‘ਚ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਾਜਿੰਦਰ ਕੌਰ ਤੇ ਰਾਣਾ ਗੁਰਮੀਤ ਸੋਢੀ ਦੀਆਂ ਸੀਟਾਂ ਸ਼ਾਮਲ ਹਨ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰੀ ਚੋਣ ਕਮੇਟੀ ਦੇ ਮੈਂਬਰਾਂ ਨੂੰ 3 ਦਸੰਬਰ ਨੂੰ ਦਿੱਲੀ ‘ਚ ਹੀ ਰਹਿਣ ਲਈ ਕਿਹਾ ਹੈ ਤਾਂ ਜੋ ਕੇਂਦਰੀ ਚੋਣ ਕਮੇਟੀ ਕਾਂਗਰਸ ਉਮੀਦਵਾਰਾਂ ਦੇ ਨਾਂਵਾਂ ਦੀ ਪਹਿਲੀ ਸੂਚੀ ਨੂੰ ਜਾਰੀ ਕਰ ਦੇਵੇ। 15 ਦਸਬੰਰ ਤਕ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਂ ਜਾਰੀ ਕਰੇਗੀ। ਸ਼ਿਅਦ ਤੇ ‘ਆਪ’ ਨੇ ਆਪਣੇ ਕਾਫੀ ਉਮੀਦਵਾਰ ਚੋਣ ਮੈਦਾਨ ‘ਚ ਉਤਾਰ ਦਿੱਤੇ ਹਨ । ਕਾਂਗਰਸ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਸਿਆਸੀ ਸਰਗਰਮੀਆਂ ਉੱਚੇ ਪੱਧਰ ਤੇ ਪਹੁੰਚ ਜਾਣਗੀਆਂ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me