Breaking News
Home / Breaking News / ਜੇਲ ਤੋਂ ਭੱਜੇ ਅੱਤਵਾਦੀਆਂ ਕਾਰਨ ਉਤਰਾਖੰਡ ‘ਚ ਵੀ ਹਾਈ ਅਲਰਟ, ਵਾਹਨਾਂ ਦੀ ਚੇਕਿੰਗ ‘ਚ ਕੀਤੀ ਸਖਤੀ

ਜੇਲ ਤੋਂ ਭੱਜੇ ਅੱਤਵਾਦੀਆਂ ਕਾਰਨ ਉਤਰਾਖੰਡ ‘ਚ ਵੀ ਹਾਈ ਅਲਰਟ, ਵਾਹਨਾਂ ਦੀ ਚੇਕਿੰਗ ‘ਚ ਕੀਤੀ ਸਖਤੀ

ਦੇਹਰਾਦੂਨ— ਪੰਜਾਬ ਦੀ ਨਾਭਾ ਜੇਲ ਤੋਂ ਭੱਜੇ ਅੱਤਵਾਦੀਆਂ ਦੇ ਉਤਰਾਖੰਡ ‘ਚ ਦਾਖਲ ਹੋਣ ਦੇ ਅੰਦਾਜ਼ੇ ਨੂੰ ਮੱਦੇਨਜ਼ਰ ਰੱਖਦੇ ਹੋਏ ਉਤਰਾਖੰਡ ‘ਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਸ ਅਤੇ ਖੂਫੀਆ ਵਿਭਾਗ ਨੂੰ ਤਰਾਈ ਖੇਤਰਾਂ ‘ਚ ਅਲਰਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੰਟਰਸਟੇਟ ਸਰਹੱਦਾਂ ‘ਤੇ ਵਾਹਨਾਂ ਦੀ ਚੇਕਿੰਗ ਵੀ ਸਖਤ ਕਰ ਦਿੱਤੀ ਗਈ ਹੈ। ਐਤਵਾਰ ਸਵੇਰੇ ਪੰਜਾਬ ਦੀ ਨਾਭਾ ਜੇਲ ‘ਚ ਪੁਲਸ ਦੀ ਵਰਦੀ ‘ਚ ਆਏ ਕੁਝ ਲੋਕਾਂ ਨੇ ਹਮਲਾ ਕਰ 6 ਅੱਤਵਾਦੀਆਂ ਨੂੰ ਛੁਡਾ ਲਿਆ ਸੀ। ਇਸ ਘਟਨਾ ਦੇ ਤੁਰੰਤ ਬਾਅਦ ਪੰਜਾਬ ਅਤੇ ਸਰਹੱਦੀ ਰਾਜਾਂ ‘ਚ ਵੀ ਹਾਈ ਅਲਰਟ ਜਾਰੀ ਕੀਤਾ ਗਿਆ। ਉਤਰਾਖੰਡ ਦੀ ਸਰਹੱਦੀ ਸੀਮਾ ਉਂਝ ਤਾਂ ਸਿੱਧੇ ਤੌਰ ‘ਤੇ ਪੰਜਾਬ ਨਾਲ ਨਹੀਂ ਲੱਗਦੀ ਪਰ ਪੰਜਾਬ ਦੇ ਸਰਹੱਦ ਹਿਮਾਚਲ ਦੀ ਸੀਮਾ ਨਜ਼ਦੀਕ ਹੋਣ ਕਾਰਨ ਇੱਥੇ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅਸਲ ‘ਚ ਉਤਰਾਖੰਡ ਪਹਾੜੀ ਰਾਜ ਹੈ ਅਤੇ ਇਰ ਅੱਤਵਾਦੀਆਂ ਦੇ ਲੁਕਣ ਲਈ ਸੌਖੀ ਜਗ੍ਹਾ ਹੋ ਸਕਦੀ ਹੈ। ਪਹਿਲਾਂ ਵੀ ਜਦੋਂ ਪੰਜਾਬ ‘ਚ ਅੱਤਵਾਦ ਆਪਣੀ ਸਿਖਰ ‘ਤੇ ਸੀ, ਉਸ ਦੌਰਾਨ ਵੀ ਉਤਰਾਖੰਡ ਦੇ ਤਰਾਈ ਖੇਤਰ, ਖਾਸ ਤੌਰ ‘ਤੇ ਉਧਮਸਿੰਘ ਨਗਰ, ਨੈਨੀਤਾਲ ਆਦਿ ਇਲਾਕਿਆਂ ‘ਚ ਇਨ੍ਹਾਂ ਦੇ ਲੁਕਣ ਦੇ ਠਿਕਾਣੇ ਸਨ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *