Breaking News
Home / Featured / ਅੱਤਵਾਦੀਆਂ ਨਾਲ ਲੜਦੇ ਸ਼ਹੀਦ ਹੋਇਆ ਗੁਰਦਾਸਪੁਰ ਦਾ ਜਾਂਬਾਜ਼, ਮੁੱਖ ਮੰਤਰੀ ਵਲੋਂ ਸ਼ਰਧਾ ਦੇ ਫੁੱਲ ਭੇਂਟ

ਅੱਤਵਾਦੀਆਂ ਨਾਲ ਲੜਦੇ ਸ਼ਹੀਦ ਹੋਇਆ ਗੁਰਦਾਸਪੁਰ ਦਾ ਜਾਂਬਾਜ਼, ਮੁੱਖ ਮੰਤਰੀ ਵਲੋਂ ਸ਼ਰਧਾ ਦੇ ਫੁੱਲ ਭੇਂਟ

ਗੁਰਦਾਸਪੁਰ : ਜੰਮੂ-ਕਸ਼ਮੀਰ ਦੇ ਨਗਰੋਟਾ ‘ਚ ਮੰਗਲਵਾਰ ਸਵੇਰੇ ਫੌਜ ਦੀ ਟੁਕੜੀ ‘ਤੇ ਹੋਏ ਅੱਤਵਾਦੀ ਹਮਲੇ ‘ਚ 2 ਅਫਸਰਾਂ ਸਮੇਤ 5 ਫੌਜੀ ਸ਼ਹੀਦ ਹੋ ਗਏ। ਸ਼ਹੀਦ ਹੋਣ ਵਾਲੇ ਫੌਜੀਆਂ ‘ਚ ਗੁਰਦਾਸਪੁਰ ਜ਼ਿਲੇ ਦੇ ਪਿੰਡ ਮਾਨ ਨਗਰ ਦਾ ਜਾਂਬਾਜ਼ ਹੌਲਦਾਰ ਸੁਖਰਾਜ ਸਿੰਘ ਵੀ ਸ਼ਾਮਲ ਹੈ। ਸੁਖਰਾਜ ਦੀ ਸ਼ਹੀਦੀ ਕਾਰਨ ਪੂਰੇ ਪਰਿਵਾਰ ‘ਚ ਮਾਤਮ ਛਾਇਆ ਹੋਇਆ ਹੈ। ਸ਼ਹੀਦ ਹੋਏ ਜਵਾਨ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। ਮੁੱਖ ਮੰਤਰੀ ਬਾਦਲ ਨੇ ਕਿਹਾ ਹੈ ਕਿ ਨਗਰੋਟਾ ‘ਚ ਵਾਪਰੇ ਅੱਤਵਾਦੀ ਕਹਿਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਸਮੁੱਚਾ ਅਕਾਲੀ ਦਲ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਦੱਸਣਯੋਗ ਹੈ ਕਿ ਸ਼ਹੀਦ ਸਿਪਾਹੀ ਸੁਖਰਾਜ ਸਿੰਘ ਦੀ ਛੁੱਟੀ ਮਨਜ਼ੂਰ ਹੋ ਚੁੱਕੀ ਸੀ ਅਤੇ ਉਹ ਆਪਣੇ ਘਰ ਆਉਣ ਵਾਲਾ ਸੀ। ਸੁਖਰਾਜ ਸਿੰਘ ਦੇ ਬੱਚੇ ਆਪਣੇ ਪਿਤਾ ਦੀ ਉਡੀਕ ਕਰ ਰਹੇ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਸ਼ਾਇਦ ਹੁਣ ਉਹ ਆਪਣੇ ਪਿਤਾ ਨਾਲ ਕਦੇ ਗੱਲ ਨਹੀਂ ਕਰ ਸਕਣਗੇ। ਸੁਖਰਾਜ ਦੀ ਮ੍ਰਿਤਕ ਦੇਹ ਘਰ ਪੁੱਜਦੇ ਹੀ ਪੂਰੇ ਪਿੰਡ ‘ਚ ਮਾਤਮ ਛਾ ਗਿਆ ਪਰ ਇਸ ਦੁੱਖ ਦੀ ਘੜੀ ‘ਚ ਵੀ ਪੂਰੇ ਪਰਿਵਾਰ ਦਾ ਇਹੀ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਹੀਦ ਸੁਖਰਾਜ ਦੀ ਸ਼ਹਾਦਤ ‘ਤੇ ਮਾਣ ਹੈ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me