Home / Delhi / ਜੀਓ ਨੇ ਐਲਾਨੀ ‘ਹੈਪੀ ਨਿਊ ਯੀਅਰ’ ਸਕੀਮ

ਜੀਓ ਨੇ ਐਲਾਨੀ ‘ਹੈਪੀ ਨਿਊ ਯੀਅਰ’ ਸਕੀਮ

ਨਵੀਂ ਦਿੱਲੀ – ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਅੱਜ ਸੰਬੋਧਨ ਕਰਦੇ ਹੋਏ ਜੀਓ ਗਾਹਕਾਂ ਲਈ ਨਵੇਂ ਐਲਾਨ ਕੀਤੇ। ਐਲਾਨ ਮੁਤਾਬਿਕ ਨਵੇਂ ਗਾਹਕਾਂ ਨੂੰ ਮਿਲੇਗਾ ਵੈੱਲਕਮ ਆਫ਼ਰ। ਮੌਜੂਦਾ ਜੀਓ ਗਾਹਕਾਂ ਨੂੰ 31 ਮਾਰਚ 2017 ਤੱਕ ਜੀਓ ਹੈਪੀ ਨਿਊ ਯੀਅਰ ਆਫ਼ਰ ਮਿਲੇਗਾ। 4 ਦਸੰਬਰ ਤੋਂ ਬਾਅਦ ਹਰ ਨਵੇਂ ਜੀਓ ਗਾਹਕਾਂ ਨੂੰ 31 ਮਾਰਚ 2017 ਤੱਕ ਫ਼ਰੀ ਡਾਟਾ, ਵਾਇਸ ਕਾਲ ਸਰਵਿਸ ਮਿਲੇਗੀ। ਉਨ੍ਹਾਂ ਨੇ ਨੋਟਬੰਦੀ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਕਿਹਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਜੀਓ ਨੂੰ ਜ਼ਬਰਦਸਤ ਸਮਰਥਨ ਦਿੱਤਾ ਪਰ ਅਪਰੇਟਰਾਂ ਤੋਂ ਕੋਈ ਸਹਿਯੋਗ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਜੀਓ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਟੈਕਨੋਲਾਜੀ ਕੰਪਨੀ ਹੈ, ਨਾ ਸਿਰਫ਼ ਭਾਰਤ ‘ਚ ਬਲਕਿ ਪੂਰੇ ਵਿਸ਼ਵ ‘ਚ। ਜੀਓ ਦੇ 5 ਕਰੋੜ ਗਾਹਕ ਬਣ ਗਏ ਹਨ। 6 ਲੱਖ ਹਰ ਰੋਜ਼ ਬਣ ਰਹੇ ਹਨ। ਉਨ੍ਹਾਂ ਨੇ ਸਰਕਾਰ ਤੇ ਟਰਾਈ ਦਾ ਵੀ ਧੰਨਵਾਦ ਕੀਤਾ।

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me