Breaking News
Home / Breaking News / ਕੇਂਦਰੀ ਜੇਲ ਅੰਦਰ ਕੈਦੀਆਂ ਦੇ 2 ਗਰੁੱਪਾਂ ‘ਚ ਝਗੜਾ; 6 ਜ਼ਖ਼ਮੀ

ਕੇਂਦਰੀ ਜੇਲ ਅੰਦਰ ਕੈਦੀਆਂ ਦੇ 2 ਗਰੁੱਪਾਂ ‘ਚ ਝਗੜਾ; 6 ਜ਼ਖ਼ਮੀ

ਹੁਸ਼ਿਆਰਪੁਰ – ਕੇਂਦਰੀ ਜੇਲ ਅੰਦਰ ਕੈਦੀਆਂ ਦੇ 2 ਗਰੁੱਪਾਂ ‘ਚ ਲੜਾਈ ਹੋ ਜਾਣ ਨਾਲ 6 ਕੈਦੀ ਜ਼ਖ਼ਮੀ ਹੋ ਗਏ। ਜੇਲ ਸੁਪਰਡੈਂਟ ਦਲਵੀਰ ਸਿੰਘ ਤੇਜੀ ਨੇ ਦੱਸਿਆ ਕਿ ਇਸ ਝਗੜੇ ‘ਚ ਜ਼ਖ਼ਮੀ 3 ਕੈਦੀਆਂ ਹਰਮੇਸ਼ ਲਾਲ ਪੁੱਤਰ ਮਹਿੰਦਰ ਪਾਲ, ਸੰਦੀਪ ਕੁਮਾਰ ਪੁੱਤਰ ਗੁਰਮੇਲ ਸਿੰਘ ਤੇ ਰੋਹਿਤ ਪੁੱਤਰ ਰਛਪਾਲ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। 3 ਹੋਰ ਜ਼ਖ਼ਮੀਆਂ ਨਵੀਨ ਸੈਣੀ, ਪ੍ਰਦੀਪ ਕੁਮਾਰ ਦੀਪੂ ਤੇ ਪੁਸ਼ਪਿੰਦਰ ਨੋਨੀ ਦਾ ਜੇਲ ਦੇ ਹਸਪਤਾਲ ‘ਚ ਹੀ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੱਤਿਆ ਦੇ ਦੋਸ਼ ‘ਚ ਜੇਲ ‘ਚ ਬੰਦ ਗੈਂਗਸਟਰ ਨਵੀਨ ਸੈਣੀ, ਪ੍ਰਦੀਪ ਕੁਮਾਰ ਦੀਪੂ, ਪੁਸ਼ਪਿੰਦਰ ਨੋਨੀ ਗਰੁੱਪ ਦੇ ਮੈਂਬਰਾਂ ਨੇ ਜੇਲ ‘ਚ ਕੁਝ ਦਿਨ ਪਹਿਲਾਂ ਹੱਤਿਆ ਦੇ ਦੋਸ਼ ‘ਚ ਬੰਦ ਕੀਤੇ ਗਏ ਜਸਵੀਰ ਸਿੰਘ ਪੁੱਤਰ ਤੇਲੂ ਰਾਮ ਤੇ ਜੇਲ ਵਿਚ ਪਹਿਲਾਂ ਤੋਂ ਹੀ ਬੰਦ ਉਸਦੇ ਕੁਝ ਸਾਥੀਆਂ ‘ਤੇ ਪਤੀਲਿਆਂ ਦੇ ਕਿਨਾਰਿਆਂ, ਇੱਟਾਂ, ਪੱਥਰਾਂ, ਡੰਡਿਆਂ ਆਦਿ ਨਾਲ ਹਮਲਾ ਕਰ ਦਿੱਤਾ। ਦੋਵਾਂ ਗਰੁੱਪਾਂ ਦੇ 6 ਵਿਅਕਤੀ ਜ਼ਖ਼ਮੀ ਹੋ ਗਏ। ਸ. ਤੇਜੀ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਸਿਟੀ ਪੁਲਸ ਨੂੰ ਦੇ ਦਿੱਤੀ ਗਈ ਹੈ।
ਐੱਸ. ਐੱਸ. ਪੀ. : ਜ਼ਿਲਾ ਪੁਲਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਲਾਈਨ ਤੋਂ ਪੁਲਸ ਦੀ ਇਕ ਵਾਧੂ ਗਾਰਦ ਕੇਂਦਰੀ ਜੇਲ ‘ਚ ਤਾਇਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇਲ ਅਧਿਕਾਰੀਆਂ ਵੱਲੋਂ ਅਜੇ ਤੱਕ ਇਸ ਝਗੜੇ ਸਬੰਧੀ ਕੋਈ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਸ਼ਿਕਾਇਤ ਮਿਲਣ ‘ਤੇ ਪੁਲਸ ਲੋੜੀਂਦੀ ਕਾਨੂੰਨੀ ਕਾਰਵਾਈ ਕਰੇਗੀ।
ਜੇਲ ਵਿਭਾਗ ਪੰਜਾਬ ਦੇ ਡੀ. ਆਈ. ਜੀ. ਰੂਪ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਕੇਂਦਰੀ ਜੇਲ ਦੇ ਸੁਪਰਡੈਂਟ ਕੋਲੋਂ ਜਾਣਕਾਰੀ ਮੰਗੀ ਗਈ ਹੈ ਅਤੇ ਪੂਰੀ ਰਿਪੋਰਟ ਸੂਬਾ ਹੈੱਡਕੁਆਰਟਰ ਨੂੰ ਭੇਜਣ ਲਈ ਕਿਹਾ ਗਿਆ ਹੈ।

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *