Home / Featured / Crime / ਬਹਾਦਰਗੜ੍ਹ: ਪਾਵਰ ਹਾਊਸ ਦੇ ਪਿੱਛੇ ਮਿਲੇ 5 ਹੈਂਡ ਗ੍ਰੇਨੇਡ, ਇਲਾਕੇ ‘ਚ ਹੜਕੰਪ

ਬਹਾਦਰਗੜ੍ਹ: ਪਾਵਰ ਹਾਊਸ ਦੇ ਪਿੱਛੇ ਮਿਲੇ 5 ਹੈਂਡ ਗ੍ਰੇਨੇਡ, ਇਲਾਕੇ ‘ਚ ਹੜਕੰਪ

ਬਹਾਦਰਗੜ੍ਹ— ਇੱਥੋਂ ਦੇ ਨਜ਼ਦੀਕੀ ਨੂਨਾ ਮਾਜਰਾ ਪਿੰਡ ‘ਚ ਮੰਗਲਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਥੇ 5 ਹੈਂਡ ਗ੍ਰੇਨੇਡ (ਹੱਥਗੋਲੇ) ਬਰਾਮਦ ਹੋਏ। ਸਦਰ ਥਾਣਾ ਇੰਚਾਰਜ ਰਣਧੀਰ ਸਿੰਘ ਨੇ ਦੱਸਿਆ ਕਿ ਬਿਜਲੀ ਨਿਗਮ ਦੇ ਇਕ ਅਧਿਕਰੀ ਨੇ ਰੂਟੀਨ ਦੌਰੇ ਸਮੇਂ ਪਾਵਰ ਹਾਊਸ ਦੇ ਪੋਲ ਨੰਬਰ10 ਕੋਲ ਹੈਂਡ ਗ੍ਰੇਨੇਡ ਮਿਲਣ ਦੀ ਸੂਚਨਾ ਦਿੱਤੀ ਸੀ। ਪੁਲਸ ਟੀਮ ਨੇ ਤੁਰੰਤ ਮੌਕੇ ‘ਤੇ ਜਾਂਚ ਸ਼ੁਰੂ ਕੀਤੀ ਤਾਂ ਪਾਇਆ ਕਿ ਉੱਥੇ 5 ਹੈਂਡ ਗ੍ਰੇਨੇਡ ਪਏ ਸਨ, ਜੋ ਜੰਗ ਖਾ ਚੁਕੇ ਹਨ। ਪਿੰਡ ਤੋਂ ਰਿਟਾਇਰਡ ਫੌਜੀਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਅਨੁਸਾਰ ਇਹ ਗ੍ਰੇਨੇਡ ਪਹਿਲਾਂ ਹੀ ਨਕਾਰਾ ਹਨ ਇਨ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੋਣ ਵਾਲਾ ਹੈ।
ਫਿਰ ਵੀ ਗੁੜਗਾਓਂ ਤੋਂ ਬੰਦ ਵਿਰੋਧੀ ਦਸਤੇ ਨੂੰ ਬੁਲਵਾਇਆ ਗਿਆ ਹੈ। ਉਂਝ ਇਸ ਤਰ੍ਹਾਂ ਦੇ ਗ੍ਰੇਨੇਡ ਨੂੰ ਖਨਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਜੇਕਰ ਇਹ ਹੈਂਡ ਗ੍ਰੇਨੇਡ ਸਹੀ ਹਾਲਤ ‘ਚ ਹੁੰਦੇ ਤਾਂ 30 ਮੀਟਰ ਖੇਤਰ ‘ਚ ਨੁਕਸਾਨ ਪਹੁੰਚਾ ਸਕਦੇ ਸਨ। ਪੁਲਸ ਅਧਿਕਾਰੀ ਅਨੁਸਾਰ ਤਾਂ ਪਿੰਡ ਨੂਨਾ ਮਾਜਰਾ ਫੌਜੀਆਂ ਦਾ ਪਿੰਡ ਹੈ, ਹੋ ਸਕਦਾ ਹੈ ਕੋਈ ਫੌਜੀ ਉਨ੍ਹਾਂ ਨੂੰ ਲੈ ਆਇਆ ਹੋਵੇ ਅਤੇ ਇੱਥੇ ਸੁੱਟ ਦਿੱਤੇ ਹੋਣ। ਹਾਦਸੇ ਵਾਲੀ ਜਗ੍ਹਾ ਦੀ ਜਾਂਚ ਕਰਨ ‘ਤੇ ਪਾਇਆ ਕਿ ਕੋਲ ਹੀ ਅੱਗ ਵੀ ਲੱਗੀ ਹੋਈ ਹੈ। ਹੋ ਸਕਦਾ ਹੈ ਕਿ ਇਹ ਕਾਫੀ ਦਿਨਾਂ ਤੋਂ ਇੱਥੇ ਪਏ ਹੋਣ ਅਤੇ ਹੁਣ ਠੰਡ ਕਾਰਨ ਕਿਸੇ ਨੇ ਅੱਗ ਬਾਲੀ ਹੋਵੇ ਤਾਂ ਇਹ ਕਬਾੜ ਤੋਂ ਬਾਹਰ ਆ ਗਏ। ਹੈਰਾਨੀ ਦੀ ਗੱਲ ਇਹ ਹੈ ਕਿ 2 ਸਾਲ ਪਹਿਲਾਂ ਵੀ ਪਾਵਰ ਹਾਊਸ ਦੇ ਪਿੱਛੇ 2 ਹੈਂਡ ਗ੍ਰੇਨੇਡ, ਡੇਟੋਨੇਟਰ ਅਤੇ ਹੋਰ ਵਿਸਫੋਟਕ ਸਮੱਗਰੀ ਮਿਲੀ ਸੀ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me