Home / Breaking News / ਪੰਜਾਬ ਦੀ ਸਿਆਸਤ ‘ਚ ਛਾਇਆ ‘ਵੀਰਵਾਰ’, ਇਨ੍ਹਾਂ ਸਿਆਸੀ ਗਤੀਵਿਧੀਆਂ ‘ਤੇ ਟਿਕੀ ਹੈ ਹਰ ਪੰਜਾਬੀ ਦੀ ਨਜ਼ਰ

ਪੰਜਾਬ ਦੀ ਸਿਆਸਤ ‘ਚ ਛਾਇਆ ‘ਵੀਰਵਾਰ’, ਇਨ੍ਹਾਂ ਸਿਆਸੀ ਗਤੀਵਿਧੀਆਂ ‘ਤੇ ਟਿਕੀ ਹੈ ਹਰ ਪੰਜਾਬੀ ਦੀ ਨਜ਼ਰ

ਜਲੰਧਰ : ਪੰਜਾਬ ਦੀ ਸਿਆਸਤ ‘ਚ ਵੀਰਵਾਰ ਮਤਲਬ ਕਿ ਅੱਜ ਦਾ ਦਿਨ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਇਸ ਇਕ ਦਿਨ ‘ਚ ਕਈ ਸਿਆਸੀ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ‘ਤੇ ਹਰ ਪੰਜਾਬੀ ਦੀ ਨਜ਼ਰ ਟਿਕੀ ਹੋਈ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਮ ਲੋਕਾਂ ‘ਚ ਉਤਸੁਕਤਾ ਬਣੀ ਹੋਈ ਹੈ ਕਿ ਕਿਹੜੀ ਪਾਰਟੀ ਵਲੋਂ ਕੀ ਐਲਾਨ ਕੀਤਾ ਜਾਵੇਗਾ। ਇਸ ਲਈ ਅੱਜ ਦਾ ਦਿਨ ਸਿਆਸੀ ਪਾਰਟੀਆਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਮਹੱਤਵਪੂਰਨ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅੱਜ ਦਾ ਦਿਨ ਪੰਜਾਬ ਦੀ ਸਿਆਸਤ ਲਈ ਅਹਿਮ ਕਿਉਂ ਹੈ।

ਮੁੱਖ ਮੰਤਰੀ ਬਾਦਲ ਦਾ 89ਵਾਂ ਜਨਮਦਿਨ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ 89ਵਾਂ ਜਨਮਦਿਨ ਹੈ। ਪ੍ਰਕਾਸ਼ ਸਿੰਘ ਬਾਦਲ 1970 ‘ਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਸ ਸਮੇਂ ਉਹ ਦੇਸ਼ ‘ਚ ਸਭ ਤੋਂ ਘੱਟ ਉਮਰ ਵਾਲੇ ਮੁੱਖ ਮੰਤਰੀ ਸਨ। ਉਮਰ ਦੇ ਇਸ ਪੜਾਅ ‘ਚ ਬਾਦਲ ਸਾਹਿਬ ਪੂਰੀ ਤਰ੍ਹਾਂ ਸਿਆਸਤ ‘ਚ ਸਰਗਰਮ ਹਨ। ਅੱਜ ਦੇ ਦਿਨ ਉਨ੍ਹਾਂ ਨੂੰ ਹਰ ਕਿਸੇ ਵਲੋਂ ਵਧਾਈ ਮਿਲ ਰਹੀ ਹੈ।
ਮੋਗਾ ‘ਚ ਅਕਾਲੀ ਦਲ ਦੀ ਰੈਲੀ
ਸਤਲੁਜ-ਯਮੁਨਾ ਲਿੰਕ ਨਹਿਰ (ਐੱਸ. ਵਾਈ. ਐੱਲ.) ਦੇ ਮਾਮਲੇ ‘ਤੇ ਦਰਿਆਈ ਪਾਣੀਆਂ ਦੀ ਰਾਖੀ ਦਾ ਨਾਅਰਾ ਦਿੰਦਿਆਂ ਅਕਾਲੀ ਦਲ ਵਲੋਂ ਅੱਜ ਮੋਗਾ ‘ਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਭਾਵੇਂ ਹੀ ਇਸ ਰੈਲੀ ਦਾ ਮੁੱਦਾ ਪਾਣੀਆਂ ਨੂੰ ਰੱਖਿਆ ਗਿਆ ਹੈ ਪਰ ਅਕਾਲੀ ਦਲ ਇਸ ਰੈਲੀ ਤੋਂ ਹੀ ਆਪਣੀ ਚੋÎਣ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਰੈਲੀ ਲਈ ਮੁੱਖ ਮੰਤਰੀ ਬਾਦਲ ਦੇ ਜਨਮਦਿਨ ਵਾਲਾ ਦਿਨ ਤਾਂ ਚੁਣਿਆ ਗਿਆ ਹੈ ਕਿ ਪਾਰਟੀ ਵਲੋਂ ਵੱਡੀ ਗਿਣਤੀ ‘ਚ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾ ਸਕੇ। ਹੁਣ ਇੱਥੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਕਾਲੀ ਦਲ ਦੀ ਇਹ ਚੋਣ ਮੁਹਿੰਮ 2017 ‘ਚ ਕੀ ਨਤੀਜਾ ਲੈ ਕੇ ਆਉਂਦੀ ਹੈ।
ਤਲਵੰਡੀ ਸਾਬੋ ‘ਚ ਸਰਬੱਤ ਖਾਲਸਾ
ਅੱਜ ਦੇ ਦਿਨ ਹੀ ਪੰਥਕ ਧਿਰਾਂ ਵਲੋਂ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਬੁਲਾਇਆ ਗਿਆ ਹੈ, ਜੋ ਕਿ ਪੰਥਕ ਧਿਰਾਂ ਅਤੇ ਪੰਜਾਬ ਸਰਕਾਰ ਵਿਚਕਾਰ ਆਰ-ਪਾਰ ਦੀ ਲੜਾਈ ਬਣ ਚੁੱਕਾ ਹੈ। ਪੁਲਸ ਵਲੋਂ ਸਰਬੱਤ ਖਾਲਸਾ ‘ਚ ਜਾਣ ਲਈ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਪਰ ਲੋਕ ਧਾਰਮਿਕ ਪ੍ਰੋਗਰਾਮ ‘ਚ ਸ਼ਾਮਲ ਹੋਣ ਨੂੰ ਆਪਣਾ ਹੱਕ ਸਮਝਦੇ ਹਨ, ਜਿਸ ਕਾਰਨ ਉੱਥੇ ਪੂਰੀ ਤਰ੍ਹਾਂ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਪੁਲਸ ਦੀ ਰੋਕ ਦੇ ਬਾਵਜੂਦ ਵੀ ਵੱਡੀ ਗਿਣਤੀ ‘ਚ ਸਿੱਖ ਸਰਬੱਤ ਖਾਲਸਾ ਵਾਲੀ ਜਗ੍ਹਾ ‘ਤੇ ਪਹੁੰਚ ਚੁੱਕੇ ਹਨ। ਇਸ ਨੂੰ ਦੇਖਦੇ ਹੋਏ ਇੱਥੇ ਵੱਡੇ ਟਕਰਾਅ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
ਕਾਂਗਰਸੀ ਉਮੀਦਵਾਰਾਂ ਦਾ ਐਲਾਨ
ਇਸ ਸਭ ਦੌਰਾਨ ਹੀ ਕਾਂਗਰਸ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਉਮੀਦਵਾਰਾਂ ਬਾਰੇ ਫੈਸਲਾ ਕਰਨ ਲਈ ਦਿੱਲੀ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਜਾਂ ਫਿਰ ਆਉਣ ਵਾਲੇ ਇਕ-ਦੋ ਦਿਨਾਂ ‘ਚ ਕਾਂਗਰਸ ਵਲੋਂ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਵਲੋਂ ਅਜੇ ਵਿਧਾਨ ਸਭਾ ਚੋਣਾਂ ਲਈ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਹਰ ਕਿਸੇ ਦੀ ਨਜ਼ਰ ਕਾਂਗਰਸ ਵਲੋਂ ਜਾਰੀ ਕੀਤੀ ਜਾਣ ਵਾਲੀ ਇਸ ਸੂਚੀ ‘ਤੇ ਟਿਕੀ ਹੋਈ ਹੈ ਕਿ ਆਖਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਟੱਕਰ ਦੇਣ ਲਈ ਕਾਂਗਰਸ ਕਿਹੜੇ-ਕਿਹੜੇ ਉਮੀਦਵਾਰ ਮੈਦਾਨ ‘ਚ ਉਤਾਰੇਗੀ।

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *