Home / Entertainment / Bollywood / ਟੀ.ਵੀ. ਦਾ ਇਹ ਮਸ਼ਹੂਰ ਅਦਾਕਾਰ 43 ਲੱਖ ਦੇ ਨਵੇਂ ਨੋਟਾਂ ਸਮੇਤ ਚੜ੍ਹਿਆ ਪੁਲਸ ਦੇ ਹੱਥੇ

ਟੀ.ਵੀ. ਦਾ ਇਹ ਮਸ਼ਹੂਰ ਅਦਾਕਾਰ 43 ਲੱਖ ਦੇ ਨਵੇਂ ਨੋਟਾਂ ਸਮੇਤ ਚੜ੍ਹਿਆ ਪੁਲਸ ਦੇ ਹੱਥੇ

ਹੋਸ਼ੰਗਾਬਾਦ— ਫਿਲਮ ਅਤੇ ਟੀ.ਵੀ. ਅਦਾਕਾਰ ਅਤੇ ਹਾਲ ਹੀ ‘ਚ ਟੀ.ਵੀ. ਸ਼ੋਅ ਕਰਾਈਮ ਪੈਟਰੋਲ ‘ਚ ਨਕਾਰਾਤਮਕ ਭੂਮਿਕਾ ਅਦਾ ਕਰਨ ਵਾਲੇ ਕਲਾਕਾਰ ਅਤੇ 2 ਹੋਰ ਲੋਕਾਂ ਨੂੰ ਪੁਲਸ ਨੇ ਲਗਭਗ 43 ਲੱਖ ਰੁਪਏ ਦੀ ਰਕਮ ਨਾਲ ਫੜ੍ਹਿਆ ਹੈ। ਕੋਤਵਾਲੀ ਪੁਲਸ ਥਾਣਾ ਮੁਖੀ ਨਗਰ ਇੰਸਪੈਕਟਰ ਮਹਿੰਦਰ ਚੌਹਾਨ ਨੇ ਦੱਸਿਆ ਕਿ ਪੁਲਸ ਨੇ ਟੀ.ਵੀ. ਅਦਾਕਾਰ ਰਾਹੁਲ ਚੇਲਾਨੀ, ਉਸ ਦੇ ਸਾਥੀ ਕਪਿਲ ਚੇਲਾਨੀ ਅਤੇ ਉਸ ਦੇ ਡਰਾਈਵਰ ਬ੍ਰਿਜੇਸ਼ ਚੌਰੇ ਨੂੰ 43 ਲੱਖ ਦੀ ਨਕਦੀ ਨਾਲ ਫੜ੍ਹਿਆ ਹੈ। 


ਉਨ੍ਹਾਂ ਨੇ ਦੱਸਿਆ ਕਿ ਤਿੰਨੋਂ ਹੀ ਇਹ ਪੈਸੇ ਇਨੋਵਾ ਕਾਰ ਤੋਂ ਇਟਾਰਸੀ ਤੋਂ ਹੋਸ਼ੰਗਾਬਾਦ ਲਿਆ ਰਹੇ ਸਨ। ਤਲਾਸ਼ੀ ਦੌਰਾਨ ਇਨ੍ਹਾਂ ਨੂੰ ਨਕਦੀ ਨਾਲ ਫੜ੍ਹਿਆ ਗਿਆ ਹੈ। ਪੁਲਸ ਨੇ ਇਨ੍ਹਾਂ ਦੇ ਕਬਜੇ ‘ਚੋਂ 2000, 500 ਅਤੇ 100 ਰੁਪਏ ਦੀਆਂ ਗੱਠੀਆਂ ‘ਚ 43 ਲੱਖ ਰੁਪਏ ਬਰਾਮਦ ਕੀਤੇ ਹਨ। ਇਸ ਮਾਮਲੇ ‘ਚ ਇਨਕਮ ਟੈਕਸ ਵਿਭਾਗ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਚੇਲਾਨੀ ਨੇ ਪੁਲਸ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਪੈਸੇ 1 ਨੰਬਰ ਦੇ ਹਨ ਅਤੇ ਉਨ੍ਹਾਂ ਦਾ ਸੀ.ਏ. ਮੁੰਬਈ ‘ਚ ਹੈ ਅਤੇ ਇਸ ਦਾ ਹਿਸਾਬ ਦਿੱਤਾ ਜਾਵੇਗਾ।

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *