Breaking News
Home / Featured / Crime / ਗੀਤਾਂਜਲੀ ਕਤਲ ਕੇਸ ਮਾਮਲਾ: ਸੀ.ਬੀ.ਆਈ. ਨੇ ਚਾਰਜਸ਼ੀਟ ‘ਚ ਕੀਤਾ ਨਵੀਂ ਗੱਲ ਦਾ ਖੁਲਾਸਾ

ਗੀਤਾਂਜਲੀ ਕਤਲ ਕੇਸ ਮਾਮਲਾ: ਸੀ.ਬੀ.ਆਈ. ਨੇ ਚਾਰਜਸ਼ੀਟ ‘ਚ ਕੀਤਾ ਨਵੀਂ ਗੱਲ ਦਾ ਖੁਲਾਸਾ

ਸੋਨੀਪਤ— ਗੀਤਾਂਜਲੀ ਕਤਲ ਕੇਸ ‘ਚ ਸੀ.ਬੀ.ਆਈ. ਨੇ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ‘ਚ ਜੋ ਚਾਰਜਸ਼ੀਟ ਦਾਇਰ ਕੀਤੀ ਹੈ, ਉਸ ‘ਚ ਹੈਰਾਨ ਕਰਨ ਵਾਲੀ ਗੱਲ ਇਹ ਕਹੀ ਗਈ ਹੈ ਕਿ ਗੀਤਾਂਜਲੀ ਦੇ ਕਤਲ ‘ਚ 2 ਹਥਿਆਰਾਂ ਦੀ ਵਰਤੋਂ ਹੋਈ ਹੈ। ਗੀਤਾਂਜਲੀ ਦੇ ਪਤੀ ਰਵਨੀਤ ਗਰਗ ਦੇ ਲਾਇਸੈਂਸੀ ਰਿਵਾਲਵਰ ਦੇ ਨਾਲ ਹੋਰ ਹਥਿਆਰ ਦੀ ਵੀ ਵਰਤੋਂ ਕੀਤੀ ਗਈ ਹੈ। ਪਹਿਲੇ ਦਿਨ 2 ਕਾਰਤੂਸ ਮਿਲੇ ਸਨ, ਅਗਲੇ ਦਿਨ ਇਕ ਹੋਰ ਫਿਰ 4 ਦਿਨ ਬਾਅਦ ਇਕ ਹੋਰ ਕਾਰਤੂਸ ਮੌਕੇ ‘ਤੇ ਮਿੱਟੀ ‘ਚੋਂ ਮਿਲਿਆ ਸੀ। 3 ਕਾਰਤੂਸ ਇਕ ਹੀ ਹਥਿਆਰ ਤੋਂ ਚੱਲੇ ਅਤੇ ਇਕ ਕਾਰਤੂਸ ਕਿਸੇ ਹੋਰ ਹਥਿਆਰ ਤੋਂ, ਕਿਉਂਕਿ ਦੋਹਾਂ ਹਥਿਆਰਾਂ ਦੀ ਬੋਰ ‘ਚ ਫਰਕ ਸੀ। ਇਸ ਤੋਂ ਇਲਾਵਾ ਗੀਤਾਂਜਲੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਵਿਆਹ ‘ਚ ਜ਼ਿਆਦਾ ਦਾਜ ਦੇਣ ਦੇ ਬਾਵਜੂਦ ਰਵਨੀਤ ਉਨ੍ਹਾਂ ਦੀ ਬੇਟੀ ਨੂੰ ਹੋਰ ਦਾਜ ਲਿਆਉਣ ਲਈ ਪਰੇਸ਼ਾਨ ਕਰਦਾ ਸੀ। ਇਹੀ ਨਹੀਂ ਵਿਆਹ ‘ਚ 2 ਕਾਰਾਂ, 51 ਲੱਖ ਨਕਦ, ਸੋਨੀਪਤ ਦੀ ਓਮੈਕਸ ਸਿਟੀ ‘ਚ ਇਕ ਫਲੈਟ ਅਤੇ ਸੋਨੇ ਦੇ ਕਰੀਬ 101 ਸਿੱਕੇ ਮਿਲਣ ਦੇ ਬਾਵਜੂਦ ਗੀਤਾਂਜਲੀ ਨੂੰ ਤੰਗ ਕੀਤਾ ਜਾਂਦਾ ਸੀ। ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਕੋਰਟ ‘ਚ ਦੋਸ਼ੀ ਰਵਨੀਤ ਦੀ ਮਾਂ ਰਚਨਾ ਅਤੇ ਪਿਤਾ ਰਿਟਾਇਰਡ ਸੈਸ਼ਨ ਜੱਜ ਕ੍ਰਿਸ਼ਨ ਗਰਗ ਵੱਲੋਂ ਮੋਹਰੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਦਾ ਸੀ.ਬੀ.ਆਈ. ਨੇ ਵਿਰੋਧ ਕੀਤਾ। ਹੁਣ ਕੇਸ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ। ਮੁੱਖ ਦੋਸ਼ੀ ਰਵਨੀਤ ਨੂੰ ਸੀ.ਬੀ.ਆਈ. 3 ਮਹੀਨੇ ਪਹਿਲਾਂ ਹੀ ਹਰਿਆਣਾ ਦੇ ਕੈਥਲ ਤੋਂ ਗ੍ਰਿਫਤਾਰ ਕਰ ਚੁਕੀ ਹੈ। ਇਸ ਸਮੇਂ ਉਹ ਨਿਆਇਕ ਹਿਰਾਸਤ ‘ਚ ਹੈ।

2016_12image_10_43_060190000murder-ll

 

ਚਾਰਜਸ਼ੀਟ ‘ਚ ਇਸ ਦਾ ਵੀ ਜ਼ਿਕਰ ਹੈ ਕਿ ਗੀਤਾਂਜਲੀ ਦੇ ਪਰਿਵਾਰ ਵਾਲਿਆਂ ਨੇ ਬੈਂਕ ਤੋਂ ਲੋਨ ਲੈ ਕੇ ਵੀ ਰਵਨੀਤ ਦੀ ਮੰਗ ਪੂਰੀ ਕੀਤੀ। ਇਹੀ ਨਹੀਂ ਰਵਨੀਤ ਪੰਚਕੂਲਾ ਦੇ ਸੈਕਟਰ-25 ‘ਚ ਪਲਾਟ ਖਰੀਦਣਾ ਚਾਹੁੰਦਾ ਸੀ, ਜਿਸ ਲਈ ਉਹ ਗੀਤਾਂਜਲੀ ‘ਤੇ ਆਪਣੇ ਪਰਿਵਾਰ ਵਾਲਿਆਂ ਤੋਂ 50 ਲੱਖ ਲਿਆਉਣ ਦਾ ਦਬਾਅ ਬਣਾ ਰਿਹਾ ਸੀ। ਚਾਰਜਸ਼ੀਟ ਅਨੁਸਾਰ ਗੀਤਾਂਜਲੀ ਨੂੰ ਇੱਥੇ ਤੱਕ ਟਾਰਚਰ ਕੀਤਾ ਜਾਂਦਾ ਸੀ ਕਿ ਉਸ ਦੀਆਂ ਦੋਵੇਂ ਬੇਟੀਆਂ ਦੇ ਸਕੂਲ ‘ਚ ਦਾਖਲੇ ਤੱਕ ਲਈ ਪੈਸੇ ਨਹੀਂ ਦਿੱਤੇ ਜਾਂਦੇ ਸਨ। ਇਸ ਕਾਰਨ ਉਸ ਨੂੰ ਬੱਚੀਆਂ ਨੂੰ ਪੜ੍ਹਾਉਣ ਲਈ ਭਰਾ ਤੋਂ 2 ਲੱਖ ਲੈਣੇ ਪਏ ਸਨ।

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...

Leave a Reply

Your email address will not be published. Required fields are marked *