Home / Breaking News / ਸਸਕੈਚਵਨ ਦੀ ਜੇਲ ਭੜਕੇ ਦੰਗੇ, ਇਕ ਕੈਦੀ ਹਲਾਕ, 8 ਜ਼ਖ਼ਮੀ

ਸਸਕੈਚਵਨ ਦੀ ਜੇਲ ਭੜਕੇ ਦੰਗੇ, ਇਕ ਕੈਦੀ ਹਲਾਕ, 8 ਜ਼ਖ਼ਮੀ

ਸਸਕੈਚਵਨ— ਉੱਤਰੀ ਸਸਕੈਚਵਨ ਦੀ ਜੇਲ ਵਿਚ ਭੜਕੇ ਦੰਗੇ ਕਾਰਨ ਇਕ ਕੈਦੀ ਦੀ ਮੌਤ ਹੋ ਗਈ ਜਦੋਂ ਕਿ 8 ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ਦੰਗਿਆਂ ਤੋਂ ਬਾਅਦ ਜੇਲ ਦੇ ਵੱਡੇ ਹਿੱਸੇ ਨੂੰ ਨੁਕਸਾਨ ਪਹੁੰਚਿਆ। ਇਸ ਦੰਗੇ ਵਿਚ 185 ਕੈਦੀ ਸ਼ਾਮਲ ਸਨ।
default
ਕੋਰੈਕਸ਼ਨਲ ਸਰਵਿਸ ਕੈਨੇਡਾ ਦੇ ਬੁਲਾਰੇ ਜੈੱਫ ਕੈਂਪਬੈੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਲਬਰਟ ਵਿਚ ਸਸਕੈਚਵਨ ਦੀ ਜੇਲ ਵਿਖੇ ਬੁੱਧਵਾਰ ਨੂੰ ਦਰਮਿਆਨੀ ਸਕਿਊਰਿਟੀ ਵਾਲੀ ਯੂਨਿਟ ਵਿਚ ਦੰਗਾ ਸ਼ੁਰੂ ਹੋ ਗਿਆ। ਇੱਥੇ 377 ਕੈਦੀ ਰਹਿੰਦੇ ਹਨ। ਫੋਨ ‘ਤੇ ਦਿੱਤੀ ਗਈ ਇੰਟਰਵਿਊ ‘ਚ ਕੈਂਪਬੈੱਲ ਨੇ ਦੱਸਿਆ ਕਿ ਕੈਦੀਆਂ ਨੇ ਕਈ ਬੈਰੀਕੇਡ ਤੋੜ ਦਿੱਤੇ, ਕਈ ਥਾਵਾਂ ‘ਤੇ ਅੱਗ ਵੀ ਲਾ ਦਿੱਤੀ। ਕੈਦੀਆਂ ਨੇ ਆਪਣੇ ਹੀ ਸਾਥੀਆਂ ‘ਤੇ ਹਮਲਾ ਵੀ ਕੀਤਾ, ਜਿਸ ਕਾਰਨ ਕਈ ਕੈਦੀ ਜ਼ਖਮੀ ਹੋ ਗਏ। ਇਸ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਇਕ ਕੈਦੀ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ।
default (1)
ਮ੍ਰਿਤਕ ਕੈਦੀ ਦੀ ਪਛਾਣ 43 ਸਾਲਾ ਜੇਸਨ ਲੀਓਨਾਰਡ ਬਰਡ ਦੇ ਤੌਰ ‘ਤੇ ਕੀਤੀ ਗਈ ਹੈ ਅਤੇ ਉਹ ਦੋ ਸਾਲ ਤੇ ਸੱਤ ਮਹੀਨਿਆਂ ਦੀ ਸਜ਼ਾ ਕੱਟਣ ਲਈ ਜੇਲ ਵਿਚ ਸੀ। ਉਸ ‘ਤੇ ਘਰ ਵਿਚ ਚੋਰੀ ਛਿਪੇ ਦਾਖਲ ਹੋ ਕੇ ਚੋਰੀ ਕਰਨ ਦਾ ਇਲਜ਼ਾਮ ਸੀ। ਦੋ ਹੋਰ ਕੈਦੀਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਵੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸਥਿਤੀ ਨੂੰ ਕੰਟਰੋਲ ਕਰਨ ਲਈ ਕੋਰੈਕਸ਼ਨਜ਼ ਅਫਸਰਾਂ ਨੂੰ ਗੋਲੀਆਂ ਚਲਾਉਣੀਆਂ ਪਈਆਂ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *