Breaking News
Home / Breaking News / ਜੂਨੀਅਰ ਵਿਸ਼ਵ ਕੱਪ – ਸੈਮੀਫਾਈਨਲ ‘ਚ ਪਹੁੰਚਿਆ ਭਾਰਤ

ਜੂਨੀਅਰ ਵਿਸ਼ਵ ਕੱਪ – ਸੈਮੀਫਾਈਨਲ ‘ਚ ਪਹੁੰਚਿਆ ਭਾਰਤ

ਲਖਨਊ – ਹਰਮਨਪ੍ਰੀਤ ਸਿੰਘ ਦੇ 66ਵੇਂ ਮਿਨਟ ‘ਚ ਪੈਨਲਟੀ ਕਾਰਨਰ ਆਸਰੇ ਕੀਤੇ ਗਏ ਗੋਲ ਦੇ ਆਸਰੇ ਭਾਰਤ ਨੇ ਸਪੇਨ ਨੂੰ ਵੀਰਵਾਰ ਨੂੰ ਕੜੇ ਸੰਘਰਸ਼ ਵਾਲੇ ਮੈਚ ‘ਚ ਮਾਤ ਦਿੱਤੀ। ਭਾਰਤ ਨੇ ਸਪੇਨ ਨੂੰ 2-1 ਨਾਲ ਮਾਤ ਦਿੱਤੀ। ਭਾਰਤ ਨੇ 11 ਸਾਲ ਦੇ ਲੰਮੇ ਸਮੇਂ ਬਾਅਦ ਜੂਨੀਅਰ ਵਿਸ਼ਵ ਕਪ ਦੇ ਸੈਮੀਫਾਈਨਲ ‘ਚ ਐਂਟਰੀ ਕੀਤੀ ਹੈ। ਭਾਰਤ ਤੋਂ ਅਲਾਵਾ ਬੈਲਜੀਅਮ ਦੀ ਟੀਮ ਵੀ ਪਹਿਲੀ ਵਾਰ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਐਂਟਰੀ ਕਰਨ ‘ਚ ਕਾਮਯਾਬ ਹੋਈ ਹੈ। ਸੈਮੀਫਾਈਨਲ ‘ਚ ਆਸਟ੍ਰੇਲੀਆ ਅਤੇ ਜਰਮਨੀ ਦੀ ਵੀ ਐਂਟਰੀ ਹੋ ਗਈ ਹੈ। ਆਸਟ੍ਰੇਲੀਆ ਨੇ 7 ਸਾਲ ਬਾਅਦ ਸੈਮੀਫਾਈਨਲ ‘ਚ ਐਂਟਰੀ ਕੀਤੀ ਹੈ ਜਦਕਿ ਜਰਮਨੀ ਦਾ ਲਗਾਤਾਰ ਤੀਜਾ ਸੈਮੀਫਾਈਨਲ ਹੈ।

jpr2143505-large

ਸਪੇਨ ਨੇ 22ਵੇਂ ਮਿਨਟ ‘ਚ ਲੀਡ ਹਾਸਿਲ ਕੀਤੀ। ਮਾਰਕ ਸੇਰਾਹਿਮਾ ਨੇ ਪੈਨਲਟੀ ਕਾਰਨਰ ‘ਤੇ ਗੋਲ ਕੀਤਾ ਅਤੇ ਭਾਰਤ ਖਿਲਾਫ 1-0 ਦੀ ਲੀਡ ਹਾਸਿਲ ਕਰ ਲਈ। ਪਹਿਲੇ ਹਾਫ ‘ਚ ਸਪੇਨ ਨੇ ਲੀਡ ਬਣਾ ਕੇ ਰੱਖੀ। ਭਾਰਤੀ ਟੀਮ ਨੂੰ ਪਹਿਲਾ ਗੋਲ ਮੈਚ ਦੇ 57ਵੇਂ ਮਿਨਟ ‘ਚ ਹਾਸਿਲ ਹੋਇਆ। ਪੈਨਲਟੀ ਕਾਰਨਰ ‘ਤੇ ਸਿਮਰਨਜੀਤ ਸਿੰਘ ਨੇ ਗੋਲ ਕਰ ਭਾਰਤ ਨੂੰ ਬਰਾਬਰੀ ਹਾਸਿਲ ਕਰਵਾਈ। ਇਸਤੋਂ ਬਾਅਦ ਭਾਰਤੀ ਟੀਮ ਨੇ ਲਗਾਤਾਰ ਅਟੈਕ ਜਾਰੀ ਰਖਿਆ। ਹਰਮਨਪ੍ਰੀਤ ਸਿੰਘ ਦੇ 66ਵੇਂ ਮਿਨਟ ‘ਚ ਪੈਨਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕੀਤਾ ਅਤੇ ਭਾਰਤ ਨੂੰ 2-1 ਦੀ ਲੀਡ ਹਾਸਿਲ ਹੋ ਗਈ। ਟੀਮ ਦੇ ਕਪਤਾਨ ਹਰਜੀਤ ਸਿੰਘ ਅਤੇ ਪੂਰੀ ਟੀਮ ਦਾ ਲਾਜਵਾਬ ਖੇਡ ਟੀਮ ਨੂੰ ਸੈਮੀਫਾਈਨਲ ‘ਚ ਐਂਟਰੀ ਕਰਵਾਉਣ ‘ਚ ਕਾਰਗਰ ਸਾਬਿਤ ਹੋਇਆ।

indian-junior-hockey-team_806x605_414812690942

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *