Breaking News
Home / Breaking News / ਨਵਜੋਤ ਸਿੱਧੂ ਹੋਣਗੇ Amritsar ਤੋਂ ਕਾਂਗਰਸ ਉਮੀਦਵਾਰ !

ਨਵਜੋਤ ਸਿੱਧੂ ਹੋਣਗੇ Amritsar ਤੋਂ ਕਾਂਗਰਸ ਉਮੀਦਵਾਰ !

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਲੜਨਗੇ  ਤੋਂ ਕਾਂਗਰਸ ਟਿਕਟ ‘ਤੇ ਵਿਧਾਨ ਸਭਾ ਚੋਣ ? ਪਤਨੀ ਨਵਜੋਤ ਕੌਰ ਛੱਡਣਗੇ ਸੀਟ ? ਕਾਂਗਰਸ ਪੂਰਾ ਕਰੇਗੀ ਆਪਣਾ ਵਾਅਦਾ ! ਕਾਂਗਰਸ ‘ਚ ਸਿੱਧੂ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ ? ਇਹ ਸਵਾਲ ਇਸ ਲਈ ਕਿਉਂਕਿ ਭਰੋਸੇਯੋਗ ਸੂਤਰਾਂ ਤੋਂ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ Amritsar ਪੂਰਬੀ ਤੋਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਉੱਤਰ ਸਕਦੇ ਹਨ। ਉਹੀ ਸੀਟ ਜਿੱਥੋਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵਿਧਾਇਕ ਹਨ।

Navjot-sidhu-1

ਕੁੱਝ ਦਿਨ ਪਹਿਲਾਂ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਜਦੋਂ ਇਕੱਲੇ ਹੀ ਕਾਂਗਰਸ ਦਾ ਹੱਥ ਫੜਿਆ ਤਾਂ ਸਵਾਲ ਉੱਠੇ ਕਿ ਨਵਜੋਤ ਸਿੰਘ ਸਿੱਧੂ ਪਾਰਟੀ ‘ਚ ਸ਼ਾਮਲ ਕਿਉਂ ਨਹੀਂ ਹੋਏ। ਖਬਰਾਂ ਆਈਆਂ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਲਈ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਕਰਨਗੇ। ਕਿਉਂਕੀ ਪੰਜਾਬ ਕਾਂਗਰਸ ‘ਚ ਇੱਕ ਪਰਿਵਾਰ ਇੱਕ ਟਿਕਟ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਸਿੱਧੂ ਜੋੜੇ ‘ਚ ਕਿਸੇ ਇੱਕ ਨੂੰ ਟਿਕਟ ਦਿੱਤੀ ਜਾ ਸਕਦੀ ਹੈ।

ਹੁਣ ਖਬਰਾਂ ਇਹ ਹਨ ਕਿ ਪੰਜਾਬ ਕਾਂਗਰਸ ਨੂੰ ਬੂਸਟ ਕਰਨ ਲਈ ਅਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਪਤਨੀ ਨਵਜੋਤ ਕੌਰ ਦੀ ਸੀਟ ਤੋਂ ਚੋਣ ਲੜ ਸਕਦੇ ਹਨ। ਇਸ ਲਈ ਬਕਾਇਦਾ ਸਿੱਧੂ ਨੂੰ ਕਾਂਗਰਸ ਚ ਸ਼ਾਮਿਲ ਕਰਵਾਏ ਜਾਣ ਦਾ ਪਲਾਨ ਤਿਆਰ ਕੀਤਾ ਹੈ। ਉਡੀਕ ਹੈ ਦਿੱਲੀ ‘ਚ ਰਾਹੁਲ ਗਾਂਧੀ ਵੱਲੋਂ ਸਿੱਧੂ ਨੂੰ ਪਾਰਟੀ ‘ਚ ਸ਼ਾਮਲ ਕਰਵਾਏ ਜਾਣ ਦੀ। ਸਿੱਧੂ ਦੇ ਸਿਆਸੀ ਸਟ੍ਰੋਕ ਦੀਆਂ ਖਬਰਾਂ ‘ਤੇ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੁਹਰ ਲਗਾਉਣ ਵਾਲਾ ਬਿਆਨ ਦਿੱਤਾ ਹੈ। ਕੈਪਟਨ ਨੇ ਅੰਮ੍ਰਿਤਸਰ ‘ਚ ਕਿਹਾ ਕਿ ਸਿੱਧੂ ਜੋੜੇ ਨਾਲ ਜੋ ਵਾਅਦੇ ਕੀਤੇ ਗਏ ਨੇ ਉਹ ਪੂਰੇ ਕੀਤੇ ਜਾਣਗੇ। ਹੁਣ ਸਵਾਲ ਉੱਠਦਾ ਹੈ… ਕੀ ਕਾਂਗਰਸ ਨੇ ਸਿੱਧੂ ਨਾਲ ਚੋਣ ਲੜਾਉਣ ਦਾ ਵਾਅਦਾ ਕੀਤਾ ਹੈ? ਹਾਲਾਂਕਿ ਸਿੱਧੂ ਨੂੰ ਕਾਂਗਰਸ ‘ਚ ਕਿਹੜੇ ਪੱਧਰ ਦੀ ਜ਼ਿੰਮੇਵਾਰੀ ਮਿਲੇਗੀ ਇਸ ‘ਤੇ ਪਾਰਟੀ ਨੇ ਫੈਸਲਾ ਕਰਨਾ ਹੈ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *