Breaking News
Home / Breaking News / ਬੈਲਜੀਅਮ ਨੂੰ ਹਰਾ ਕੇ ਭਾਰਤ 15 ਸਾਲ ਬਾਅਦ ਬਣਿਆ ਜੂਨੀਅਰ ਵਿਸ਼ਵ ਕੱਪ ਹਾਕੀ ਚੈਂਪੀਅਨ

ਬੈਲਜੀਅਮ ਨੂੰ ਹਰਾ ਕੇ ਭਾਰਤ 15 ਸਾਲ ਬਾਅਦ ਬਣਿਆ ਜੂਨੀਅਰ ਵਿਸ਼ਵ ਕੱਪ ਹਾਕੀ ਚੈਂਪੀਅਨ

ਲਖਨਊ — ਭਾਰਤੀ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਲਜੀਅਮ ਨੂੰ 2-1 ਨਾਲ ਹਰਾ ਕੇ 15 ਸਾਲ ਦੇ ਲੰਬੇ ਅਰਸੇ ਬਾਅਦ ਪੁਰਸ਼ ਜੂਨੀਅਰ ਵਿਸ਼ਵ ਕੱਪ ਹਾਕੀ ਚੈਂਪੀਅਨ ਬਣਨ ਦਾ ਅੱਜ ਮਾਣ ਹਾਸਲ ਕੀਤਾ।

2016_12image_08_24_5421900001-ll

ਭਾਰਤ ਨੇ ਪਹਿਲੀ ਵਾਰ 2001 ‘ਚ ਅਰਜਨਟੀਨਾ ਨੂੰ ਹਰਾ ਕੇ ਜੂਨੀਅਰ ਵਿਸ਼ਵ ਕੱਪ ਜਿੱਤਿਆ ਸੀ। ਉਸ ਤੋਂ 15 ਸਾਲ ਬਾਅਦ ਭਾਰਤੀ ਟੀਮ ਨੇ ਆਪਣੀ ਮੇਜ਼ਬਾਨੀ ‘ਚ ਵਿਸ਼ਵ ਕੱਪ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਭਾਰਤ ਨੂੰ ਜੇਤੂ ਬਣਾਉਣ ‘ਚ ਗੁਰਜੰਟ ਸਿੰਘ ਅਤੇ ਸਿਮਰਨਜੀਤ ਸਿੰਘ ਦਾ ਬਹੁਤ ਜ਼ਿਆਦਾ ਯੋਗਦਾਨ ਰਿਹਾ।

ਗੁਰਜੰਟ ਨੇ 8ਵੇਂ ਅਤੇ ਸਿਮਰਨਜੀਤ ਸਿੰਘ ਨੇ 22ਵੇਂ ਮਿੰਟ ‘ਚ ਗੋਲ ਕਰਕੇ ਭਾਰਤ ਨੂੰ 2-0 ਨਾਲ ਲੀਡ ਦਿਵਾਈ। ਭਾਰਤ ਨੇ ਇਸ ਲੀਡ ਨੂੰ ਆਖਿਰ ਤੱਕ ਬਰਕਰਾਰ ਰੱਖਿਆ ਪਰ 70ਵੇਂ ਮਿੰਟ ‘ਚ ਫੈਬਿਸ ਵਾਨ ਬਾਕਰਿਕ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਆਪਣੀ ਟੀਮ ਦੀ ਹਾਰ ਦਾ ਅੰਤਰ ਘੱਟ ਕਰ ਦਿੱਤਾ। ਮੈਚ ਖਤਮ ਦਾ ਹੂਟਰ ਜਿਵੇਂ ਹੀ ਵੱਜਿਆ, ਸਾਰੇ ਭਾਰਤੀ ਖਿਡਾਰੀਆਂ ਤੇ ਕੋਚ ਹਰਿੰਦਰ ਸਿੰਘ ਨੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਪੂਰਾ ਸਟੇਡੀਅਮ ਇਤਿਹਾਸਕ ਜਿੱਤ ਦੇ ਜਸ਼ਨ ‘ਚ ਝੂਮ ਉੱਠਿਆ। ਭਾਰਤੀ ਹਾਕੀ ਟੀਮ ਨੂੰ ਇਸ ਇਤਿਹਾਸਕ ਪਲ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ।

3-3 ਲੱਖ ਮਿਲਣਗੇ ਹਰ ਖਿਡਾਰੀ ਨੂੰ

ਕੇਂਦਰੀ ਖੇਡ ਮੰਤਰੀ ਸ਼੍ਰੀ ਵਿਜੇ ਗੋਇਲ ਨੇ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਨੂੰ ਵਧਾਈ ਦਿੰਦੇ ਹੋਏ ਟੀਮ ਦੇ ਹਰ ਖਿਡਾਰੀ ਨੂੰ 3-3 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਗੋਇਲ ਨੇ ਟੀਮ ਦੀ ਇਸ ਸ਼ਾਨਦਾਰ ਜਿੱਤ ਨੂੰ ਵੱਡੀ ਉਪਲਬਧੀ ਦੱਸਿਆ।
* 15 ਸਾਲ ਬਾਅਦ ਭਾਰਤ ਨੇ ਫਿਰ ਜਿੱਤੀ ਟਰਾਫੀ
* 2-1 ਨਾਲ ਜਿੱਤਿਆ ਫਾਈਨਲ ਮੁਕਾਬਲਾ
* 8ਵੇਂ ਮਿੰਟ ‘ਚ ਗੁਰਜੰਟ ਸਿੰਘ ਨੇ ਕੀਤਾ ਪਹਿਲਾ ਗੋਲ
* 22ਵੇਂ ਮਿੰਟ ‘ਚ ਸਿਮਰਨਜੀਤ ਸਿੰਘ ਨੇ ਲੀਡ ਕੀਤੀ ਦੁੱਗਣੀ
* ਟਰੱਕ ਡਰਾਈਵਰ ਦਾ ਬੇਟਾ ਹੈ ਕਪਤਾਨ ਹਰਜੀਤ ਸਿੰਘ

ਭਾਰਤ ਤੀਜੀ ਵਾਰ ਖੇਡ ਰਿਹਾ ਸੀ ਫਾਈਨਲ

ਬੈਲਜੀਅਮ ਦਾ ਇਹ ਪਹਿਲਾ ਫਾਈਨਲ ਸੀ, ਜਦਕਿ ਭਾਰਤ ਤੀਸਰੀ ਵਾਰ ਫਾਈਨਲ ‘ਚ ਖੇਡ ਰਿਹਾ ਸੀ। ਭਾਰਤ 1997 ‘ਚ ਉੱਪ ਜੇਤੂ ਅਤੇ 2001 ‘ਚ ਜੇਤੂ ਰਿਹਾ ਸੀ। ਬੈਲਜੀਅਮ ਨੇ ਜਿਸ ਤਰ੍ਹਾਂ ਸਾਬਕਾ 2 ਵਾਰ ਦੀ ਚੈਂਪੀਅਨ ਜਰਮਨੀ ਨੂੰ ਹਰਾਇਆ ਸੀ, ਉਸ ਨੂੰ ਦੇਖਦੇ ਹੋਏ ਖਿਤਾਬੀ ਮੁਕਾਬਲੇ ‘ਚ ਮੇਜ਼ਬਾਨ ਭਾਰਤ ਨੂੰ ਸਖਤ ਚੁਣੌਤੀ ਮਿਲਣ ਦੀ ਉਮੀਦ ਜ਼ਾਹਿਰ ਕੀਤੀ ਜਾ ਰਹੀ ਸੀ ਪਰ ਨੌਜਵਾਨ ਭਾਰਤੀ ਖਿਡਾਰੀਆਂ ਨੇ ਪਹਿਲੇ ਹਾਫ ‘ਚ ਹੀ 2 ਗੋਲ ਕਰਕੇ ਬੈਲਜੀਅਮ ਦਾ ਹੌਸਲਾ ਕੁਝ ਹੱਦ ਤੱਕ ਪਸਤ ਕਰ ਦਿੱਤਾ ਸੀ। ਹਾਲਾਂਕਿ ਬੈਲਜੀਅਮ ਨੇ ਵਾਪਸੀ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਭਾਰਤੀ ਖਿਡਾਰੀਆਂ ਨੇ ਦਰਸ਼ਕਾਂ ਦੇ ਸਮਰਥਨ ਦੇ ਦਮ ‘ਤੇ ਖਿਤਾਬ ਆਪਣੇ ਨਾਂ ਕਰ ਲਿਆ।

 

About admin

Check Also

ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ  ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, “ਸ੍ਰੀ ...

Leave a Reply

Your email address will not be published. Required fields are marked *