Home / Breaking News / ਅਕਾਲੀਆਂ ਵੱਲੋਂ ‘ਘੁੱਗੀ’ ਕਹਿਣ ‘ਤੇ ਗੁਰਪ੍ਰੀਤ ਦਾ ਕਰਾਰਾ ਜਵਾਬ

ਅਕਾਲੀਆਂ ਵੱਲੋਂ ‘ਘੁੱਗੀ’ ਕਹਿਣ ‘ਤੇ ਗੁਰਪ੍ਰੀਤ ਦਾ ਕਰਾਰਾ ਜਵਾਬ

ਚੰਡੀਗੜ੍ਹ: ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਆਪਣੇ ਨਾਮ ਦੇ ਨਾਲ ‘ਘੁੱਗੀ’ ਸ਼ਬਦ ਹਟਾ ਕੇ ਭਾਵੇਂ ਗੁਰਪ੍ਰੀਤ ਸਿੰਘ ਵੜੈਚ ਲਾ ਲਿਆ ਹੋਵੇ, ਪਰ ਵਿਰੋਧੀ ਉਨ੍ਹਾਂ ਦੇ ਨਾਮ ਨੂੰ ਲੈ ਕੇ ਘੇਰਨ ਦਾ ਕੋਈ ਮੌਕਾ ਨਹੀਂ ਛੱਡਦੇ।

guggi1

ਬਟਾਲਾ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਘੁੱਗੀ ਖਿਲਾਫ ਵਿਰੋਧੀਆਂ ਨੇ ਹਮਲੇ ਤੇਜ਼ ਕਰ ਦਿੱਤੇ ਹਨ। ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨੇ ਗੁਰਪ੍ਰੀਤ ਸਿੰਘ ਘੁੱਗੀ ਦੇ ਨਾਮ ਨੂੰ ਲੈ ਕੇ ਟਿੱਪਣੀ ਕੀਤੀ ਕਿ ‘ਘੁੱਗੀ’ ਇੱਕ ਉੱਡਣ ਵਾਲਾ ਜਾਨਵਰ ਹੈ, ਉਹ ਜਲਦੀ ਹੀ ਇੱਥੋਂ ਉੱਡ ਜਾਵੇਗਾ।

ਲੋਧੀਨੰਗਲ ਦੀ ਇਸ ਟਿੱਪਣੀ ‘ਤੇ ਜਵਾਬ ਗੁਰਪ੍ਰੀਤ ਸਿੰਘ ਘੁੱਗੀ ਦਾ ਵੀ ਆਇਆ ਹੈ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਘੁੱਗੀ ਸ਼ਾਂਤੀ ਦੀ ਪ੍ਰਤੀਕ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਵਿਰੋਧੀ ਨੂੰ ਜਵਾਬ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਦਾ ਅਕਸ ਉਨ੍ਹਾਂ ਦੀ ਸ਼ਬਦਾਵਲੀ ਤੋਂ ਨਜ਼ਰ ਆ ਰਿਹਾ ਹੈ।

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *