Home / Featured / ਪੈਸਾ ਲੈਣ ਤੋਂ ਬਾਅਦ ਵੀ ਪਲਾਟ ਦੀ ਰਜਿਸਟਰੀ ਨਹੀਂ ਕਰਵਾਈ

ਪੈਸਾ ਲੈਣ ਤੋਂ ਬਾਅਦ ਵੀ ਪਲਾਟ ਦੀ ਰਜਿਸਟਰੀ ਨਹੀਂ ਕਰਵਾਈ

ਲੁਧਿਆਣਾ—ਥਾਣਾ ਮੇਹਰਬਾਨ ਪੁਲਸ ਨੇ 23 ਮਹੀਨਿਆਂ ਦੀ ਜਾਂਚ ਕਰਨ ਤੋਂ ਬਾਅਦ 2 ਲੋਕਾਂ ਖਿਲਾਫ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਦਾ ਕੇਸ ਦਰਜ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਰਘਬੀਰ ਸਿੰਘ ਨੇ ਦੱਸਿਆ ਕਿ 3 ਜਨਵਰੀ 2014 ਨੂੰ ਕੁਲਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਖੁੱਢ ਮੁਹੱਲਾ ਨੇ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਸ ਦਾ ਇਕ ਪਲਾਟ ਕੁਮਾਰ ਕਾਲੋਨੀ ਮੇਹਰਬਾਨ ‘ਚ ਦਿਲਬਾਗ ਸਿੰਘ ਰਾਣਾ ਪੁੱਤਰ ਲੇਖ ਰਾਜ ਵਾਸੀ ਮਾਡਲ ਟਾਊਨ ਅਤੇ ਰਾਜ ਪਾਲ ਪੁੱਤਰ ਬਲਦੇਵ ਸਿੰਘ ਵਾਸੀ ਮੇਹਰਬਾਨ ਤੋਂ 2 ਲੱਖ 85 ਹਜ਼ਾਰ ਦੀ ਕੀਮਤ ‘ਤੇ ਖਰੀਦਿਆ ਸੀ ਜਦਕਿ ਪਲਾਟ ਦੇ ਪੈਸੇ ਦੀ ਸਾਰੀ ਕੀਮਤ ਦੀ ਰਕਮ ਉਸ ਨੇ ਉਨ੍ਹਾਂ ਨੂੰ ਦੇ ਦਿੱਤੀ ਸੀ। ਜਿਸ ਦੀਆਂ ਰਸੀਦਾਂ ਉਸ ਨੂੰ ਉਕਤ ਵਿਅਕਤੀ ਨੇ ਸਮੇਂ-ਸਮੇਂ ‘ਤੇ ਦਿੱਤੀਆਂ ਅਤੇ ਪਲਾਟ ਦੀ ਸਾਰੀ ਰਕਮ ਲੈਣ ਦੇ ਬਾਅਦ ਵੀ ਉਕਤ ਲੋਕਾਂ ਨੇ ਉਸ ਨੂੰ ਪਲਾਟ ਦੀ ਰਜਿਸਟਰੀ ਕਰਵਾ ਕੇ ਨਹੀਂ ਦਿੱਤੀ। ਜਾਂਚ ਅਧਿਕਾਰੀ ਨੇ ਦਸਿਆ ਕਿ ਜਿਸ ਤੋਂ ਬਾਅਦ ਸਾਰੇ ਮਾਮਲੇ ਦੀ ਜਾਂਚ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਕਰਨ ਦੇ ਬਾਅਦ ਪੁਲਸ ਨੇ ਦਿਲਬਾਗ ਸਿੰਘ ਰਾਣਾ ਤੇ ਰਾਜ ਪਾਲ ਨੂੰ ਦੋਸ਼ੀ ਪਾਇਆ, ਜਿਸ ਕਾਰਨ ਪੁਲਸ ਨੇ ਦੋਨਾਂ ਦੋਸ਼ੀਆਂ ਖਿਲਾਫ ਸਾਜ਼ਿਸ਼ ਸਹਿਤ ਧੋਖਾਦੇਹੀ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਜਦਕਿ ਅਜੇ ਤੱਕ ਦੋਵੇਂ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।

2016_12image_13_53_56165000011-ll

About admin

Check Also

ਨਸ਼ਿਆਂ ਨੇ ਲਈ ਇਕ ਹੋਰ ਮਾਂ ਦੇ ਪੁੱਤ ਦੀ ਜਾਨ

  ਆਖਿਰ ਨਸ਼ਿਆਂ ਦੇ ਸੌਦਾਗਰਾਂ ਨੇ ਮਾਂ ਦੀ ਮਮਤਾ ਨੂੰ ਵੀ ਹਰਾ ਦਿੱਤਾ। ਆਪਣੇ ਬੱਚਿਆਂ ...

Leave a Reply

Your email address will not be published. Required fields are marked *

My Chatbot
Powered by Replace Me