Home / Featured / ਜੰਮੂ-ਕਸ਼ਮੀਰ ‘ਚ ਸ਼ਹੀਦ ਹੋਏ ਨੌਜਵਾਨਾਂ ਦੀ ਬਰਸੀ ਮਨਾਈ

ਜੰਮੂ-ਕਸ਼ਮੀਰ ‘ਚ ਸ਼ਹੀਦ ਹੋਏ ਨੌਜਵਾਨਾਂ ਦੀ ਬਰਸੀ ਮਨਾਈ

ਅੰਮ੍ਰਿਤਸਰ—ਆਲ ਇੰਡੀਆ ਐਂਟੀ ਭ੍ਰਿਸ਼ਟਾਚਾਰ ਮੋਰਚੇ ਵੱਲੋਂ ਜੰਮੂ-ਕਸ਼ਮੀਰ ‘ਚ ਸ਼ਹੀਦ ਹੋਏ ਨੌਜਵਾਨਾਂ ਅਤੇ ਮੋਰਚੇ ਦੇ ਸਾਬਕਾ ਪੰਜਾਬ ਪ੍ਰਧਾਨ ਤਰੁਣ ਸ਼ਰਮਾ ਦੀ ਬਰਸੀ ਮਨਾਈ ਗਈ। ਇਸ ਮੌਕੇ ਜ਼ਰੂਰਤਮੰਦ 200 ਪਰਿਵਾਰਾਂ ਨੂੰ ਕੰਬਲ ਅਤੇ ਰਾਸ਼ਨ ਵੀ ਵੰਡਿਆ ਗਿਆ। ਮੋਰਚੇ ਦੇ ਰਾਸ਼ਟਰੀ ਪ੍ਰਧਾਨ ਮਹੰਤ ਰਮੇਸ਼ਾਨੰਦ ਸਰਸਵਤੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਹਮੇਸ਼ਾ ਹਿੰਦੂਸਤਾਨ ਨਾਲ ਦੋਸਤੀ ਦਿਖਾ ਕੇ ਪਿੱਠ ‘ਚ ਛੁਰਾ ਮਾਰਿਆ ਗਿਆ ਹੈ। ਭਾਰਤ ਨੂੰ ਪਾਕਿ ਨਾਲ ਸਾਰੇ ਰਿਸ਼ਤੇ ਤੋੜਦੇ ਹੋਏ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਵਿਦੇਸ਼ੀ ਤਾਕਤਾਂ ਨਾਲ ਗੱਲਬਾਤ ਕਰ ਕੇ ਪਾਕਿਸਤਾਨ ਦਾ ਉੱਚ ਪੱਧਰ ‘ਤੇ ਬਾਈਕਾਟ ਕਰਵਾਇਆ ਜਾਵੇ। ਮੋਰਚੇ ਦੇ ਸਾਬਕਾ ਪ੍ਰਧਾਨ ਤਰੁਣ ਸ਼ਰਮਾ ਨੇ ਵੀ ਸਮਾਜ ‘ਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ਲਈ ਕੰਮ ਕੀਤਾ ਸੀ। ਉਨ੍ਹਾਂ ਵੱਲੋਂ ਸਮਾਜ ‘ਚ ਨਿਭਾਈਆਂ ਗਈਆਂ ਸੇਵਾਵਾਂ ਕਦੇ ਵੀ ਨਹੀਂ ਭੁਲਾਈਆਂ ਜਾਣਗੀਆਂ।

2016_12image_17_27_232035809kashmeer-ll

ਇਸ ਮੌਕੇ ਅਜੈ ਕੁਮਾਰ ਚੀਨੂ, ਸਤਪਾਲ ਲੱਕੀ, ਤਾਰਾਚੰਦ ਭਗਤ, ਜੁਗਲ ਮਹਾਜਨ, ਐਡਵੋਕੇਟ ਸਾਈ ਕਿਰਨ, ਪਰਮਿੰਦਰ ਹੀਰਾ, ਵਰਿੰਦਰ ਲਾਟੀ, ਕੇਵਲ ਕ੍ਰਿਸ਼ਨ ਸ਼ਰਮਾ, ਅਲੋਕ ਸ਼ਰਮਾ, ਹਰਦੀਪ ਸਿੰਘ, ਨਿਸ਼ਾਨ ਸਿੰਘ, ਹਰਦਿਆਲ ਸਿੰਘ, ਰਜਿੰਦਰ ਰਾਜਾ, ਵਰੁਣ ਸ਼ਰਮਾ, ਬਲਵਿੰਦਰ ਕੁਮਾਰ, ਸੀਮਾ ਰਾਣੀ, ਅਸ਼ਵਨੀ ਸ਼ਰਮਾ ਆਦਿ ਮੌਜੂਦ ਸਨ।

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me