Breaking News
Home / Breaking News / ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਔਜਲਾ ਦੇ ਗੰਨਮੈਨ ਦੀ ਮੌਤ

ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਔਜਲਾ ਦੇ ਗੰਨਮੈਨ ਦੀ ਮੌਤ

ਅੰਮ੍ਰਿਤਸਰ : ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਕਰਾਈ ਜਾ ਰਹੀ ਜ਼ਿਮਨੀ ਚੋਣ ਲਈ ਕਾਂਗਰਸ ਵਲੋਂ ਉਤਾਰੇ ਗਏ ਉਮੀਦਵਾਰ ਗੁਰਜੀਤ ਔਜਲਾ ਦੇ ਗੰਨਮੈਨ ਨਰਿੰਦਰ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਸਿੰਘ ਨੂੰ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋਈ ਹੈ। ਇਹ ਹਾਦਸਾ ਗੁਰਜੀਤ ਔਜਲਾ ਦੇ ਘਰ ਦੇ ਬਾਹਰ ਹੋਇਆ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ। ਜ਼ਿਕਰਯੋਗ ਹੈ ਕਿ ਐੱਸ. ਵਾਈ. ਐੱਲ. ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਕਾਰਨ ਇਹ ਸੀਟ ਖਾਲੀ ਹੋ ਗਈ ਸੀ ਅਤੇ ਹੁਣ ਪੰਜਾਬ ‘ਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਇਸ ਲੋਕ ਸਭਾ ਹਲਕੇ ਤੋਂ ਵੀ ਜ਼ਿਮਨੀ ਚੋਣ ਕਰਾਈ ਜਾ ਰਹੀ ਹੈ। ਚੋਣਾਂ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਦੇ ਗੰਨਮੈਨ ਦੀ ਮੌਤ ਦੇ ਮਾਮਲੇ ਦੀ ਪੁਲਸ ਵਲੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *