Home / Breaking News / ਗਣਤੰਤਰ ਦਿਵਸ ‘ਤੇ ਅਸਾਮ ‘ਚ ਉਲਫਾ ਨੇ ਇਕ ਤੋਂ ਬਾਅਦ ਇਕ ਕੀਤੇ ਬੰਬ ਧਮਾਕੇ

ਗਣਤੰਤਰ ਦਿਵਸ ‘ਤੇ ਅਸਾਮ ‘ਚ ਉਲਫਾ ਨੇ ਇਕ ਤੋਂ ਬਾਅਦ ਇਕ ਕੀਤੇ ਬੰਬ ਧਮਾਕੇ

ਕੋਲਕਾਤਾ— ਸਖਤ ਸੁਰੱਖਿਆ ਵਿਚਕਾਰ ਗਣਤੰਤਰ ਦਿਵਸ ਮਨਾ ਰਹੇ ਅਸਾਮ ‘ਚ ਅੱਜ ਉਲਫਾ ਅੱਤਵਾਦੀਆਂ ਵਲੋਂ ਕੀਤੇ ਗਏ ਲੜੀਵਾਰ ਬੰਬ ਧਮਾਕਿਆਂ ਨਾਲ ਉੱਪਰੀ ਅਸਾਮ ਕੰਬ ਉੱਠਿਆ। ਪੁਲਸ ਨੇ ਦੱਸਿਆ ਕਿ ਇਹ ਧਮਾਕੇ ਚਰਾਈਦੇਵ, ਸ਼ਿਵਸਾਗਰ, ਡਿਬਰੂਗੜ੍ਹ ਅਤੇ ਤਿਨਸੁਕੀਆ ਜ਼ਿਲੇ ‘ਚ ਹੋÎਏ, ਜਦਕਿ ਇਸ ਹਮਲੇ ‘ਚ ਕਿਸੇ ਨੁਕਸਾਨ ਜਾਂ ਕਿਸੇ ਜਾਇਦਾਦ ਦੇ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਪੁਲਸ ਨੇ ਦੱਸਿਆ ਤਿ ਆਈ. ਈ. ਡੀ. (ਤਤਕਾਲਿਕ ਵਿਸਫੋਟਕ ਡਿਵਾਈਸ) ਘੱਟ ਤਿਬਰਤਾ ਵਾਲੇ ਸਨ ਅਤੇ ਇਹ ਧਮਾਕੇ ਅੱਤਵਾਦੀ ਸਮੂਹ ਨੇ ਕੇਵਲ ਆਪਣੀ ਮੌਜੂਦਗੀ ਦਰਜ ਕਰਾਉਣ ਲਈ ਕੀਤੇ। ਡਿਬਰੂਗੜ੍ਹ ‘ਚ ਧਮਾਕੇ ਚੌਕੀਢੀਂਗੀ ਪਰੇਡ ਗਰਾਊਂਡ ਤੋਂ 500 ਮੀਟਰ ਦੂਰ ਹੋਇਆ, ਜਿੱਥੇ ਇਕ ਅਧਿਕਾਰਤ ਸਮਾਗਮ ‘ਚ ਰਾਸ਼ਟਰੀ ਝੰਡਾ ਲਹਿਰਾਇਆ ਜਾ ਰਿਹਾ ਸੀ। ਉਨ੍ਹਾਂ ਨੇ ਹੋਰ ਦੱਸਿਆ ਕਿ ਸਖਤ ਸੁਰੱਖਿਆ ਹੋਣ ਦੇ ਕਾਰਨ ਅੱਤਵਾਦੀਆਂ ਨੇ ਬੰਬ ਇਕ ਨਾਲੇ ‘ਚ ਸੁੱਟ ਦਿੱਤੇ ਸਨ। ਚਰਾਈਦੇਵ ਜ਼ਿਲੇ ‘ਚ ਧਮਾਕਾ ਢੋਲਬਗਾਨ ਦੇ ਪੈਟਰੋਲ ਪੰਪ ਦੇ ਕੋਲ੍ਹ ਅਤੇ ਬੀਹੂ ਬੋਰ ‘ਚ ਹੋਇਆ। ਗੁਆਂਢੀ ਜ਼ਿਲੇ ਸ਼ਿਵਸਾਗਰ ‘ਚ ਲੇਂਗੀਬੋਰ ਅਤੇ ਮਾਜਪੰਜ ‘ਚ ਧਮਾਕਾ ਹੋਇਆ। ਪੁਲਸ ਨੇ ਦੱਸਿਆ ਕਿ ਤਿਨਸੁਕੀਆ ਜ਼ਿਲੇ ‘ਚ ਦੋ ਆਈ. ਈ. ਡੀ. ਧਮਾਕੇ ਹੋਏ, ਇਕ ਸੀਸੀਮੀ ਪਿੰਡ ‘ਚ ਇਕ ਖਾਲੀ ਟੈਂਕੀ ਦੇ ਕੋਲ੍ਹ ਅਤੇ ਦੂਜਾ ਸੁਕਨਾ ਪੁਖੂਰੀ ਇਲਾਕੇ ਦੇ ਢੋਲਾ ਪੁੱਲ੍ਹ ਦੇ ਕੋਲ੍ਹ। ਸੰਵੇਦਨਸ਼ੀਲ ਇਲਾਕੇ ਅਤੇ ਮਹੱਤਵਪੂਰਨ ਸੰਸਥਾਨਾਂ ‘ਚ ਨੀਮ ਫੌਜ ਫੋਰਸ ਦੀ ਤਾਇਨਾਤੀ ਅਤੇ ਪੁਲਸ ਦੀ ਜਾਂਚ ਦੇ ਨਾਲ ਗਣਤੰਤਰ ਦਿਵਸ ਦੇ ਚੱਲਦੇ ਸੁਰੱਖਿਆ ਸਖਤ ਕੀਤੀ ਗਈ ਹੈ।

About admin

Check Also

ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦੇ ਪਹਿਲੇ ਦਿਨ ‘ਮੀਡੀਆ ਦੀ ਆਜ਼ਾਦੀ’ ਵਿਸ਼ੇ ‘ਤੇ ਚਰਚਾ

‘ਵਰਲਡ ਪੰਜਾਬੀ ਟੈਲੀਵਿਜ਼ਨ ਰੇਡੀਓ ਅਕੈਡਮੀ’ ਅਤੇ ਸੀ.ਟੀ. ਗਰੁੱਪ ਵਲੋਂ ਪੰਜਾਬ ਜਾਗ੍ਰਿਤੀ ਮੰਚ ਦੇ ਸਹਿਯੋਗ ਨਾਲ ...

Leave a Reply

Your email address will not be published. Required fields are marked *