Breaking News
Home / Featured / ਗੁਰੂ ਨਾਨਕ ਦੇਵ ਜੀ ਦੇ ਸਿਧਾਤਾਂ ਨੂੰ ਨਹੀਂ ਮੰਨਦਾ ਅਕਾਲੀ ਦਲ : ਰਾਹੁਲ ਗਾਂਧੀ

ਗੁਰੂ ਨਾਨਕ ਦੇਵ ਜੀ ਦੇ ਸਿਧਾਤਾਂ ਨੂੰ ਨਹੀਂ ਮੰਨਦਾ ਅਕਾਲੀ ਦਲ : ਰਾਹੁਲ ਗਾਂਧੀ

ਅੰਮ੍ਰਿਤਸਰ — ਪੰਜਾਬ ਵਿਧਾਨ ਸਭਾ ਚੋਣਾਂ ਪ੍ਰਚਾਰ ਲਈ ਕÎਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅੱਜ ਬ੍ਰਿਕਮ ਸਿੰਘ ਮਜੀਠੀਆ ਦੇ ਗੜ੍ਹ ਮਜੀਠਾ ਪਹੁੰਚੇ। ਇਸ ਮੌਕੇ ਬਾਦਲਾਂ ‘ਤੇ ਬਰਸਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ‘ਚ ਹਨੇਰਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਨੇ ਇੰਡਸਟਰੀ ਨੂੰ ਬਰਬਾਦ ਕਰ ਖੁਦ ਦੀਆਂ ਬਸਾਂ ਚਲਾ ਲਈਆਂ। ਲੋਕਾਂ ਨੂੰ ਮਜ਼ਬੂਰਨ ਇਸ ਦੀਆਂ ਬੱਸਾਂ ‘ਚ ਸਵਾਰ ਹੋਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਭ ਕੁਝ ਤੇਰਾ ਪਰ ਅਕਾਲੀ ਕਹਿੰਦੇ ਹਨ ਸਭ ਕੁਝ ਮੇਰਾ। ਇਸ ਤੋਂ ਇਹ ਸਾਬਿਕ ਹੁੰਦਾ ਹੈ ਕਿ ਅਕਾਲੀ ਗੁਰੂਆਂ ਦੇ ਸਿਧਾਤਾਂ  ਨੂੰ ਵੀ ਭੁੱਲ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਚ ਦੀ ਦੁਹਾਈ ਦੇਣ ‘ਤੇ ਵਾਰ ਕਰਦੇ ਰਾਹੁਲ  ਨੇ ਕਿਹਾ ਕਿ ਮੋਦੀ ਜੀ ਕਹਿੰਦੇ ਹਨ ਕਿ ਭਾਜਪਾ ਪੰਜਾਬ ‘ਚ ਭ੍ਰਿਸ਼ਟਾਚਾਰ ਨੂੰ ਖਤਮ ਕਰੇਗੀ ਪਰ ਉਹ ਦੱਸਣਗੇ ਕਿ ਹਿੰਦੂ ਧਰਮ ‘ਚ ਸਭ ਤੋਂ ਉਪਰ ਸੱਚ ਹੁੰਦਾ ਹੈ ਤੇ ਅਕਾਲੀਆਂ ਦੇ ਨਾਲ ਸਰਕਾਰ ਬਣਾ ਕੇ ਕਿਸ ਭ੍ਰਿਸ਼ਟਾਚਾਰ ਦੇ ਖਾਤਮੇ ਦੀ ਗੱਲ ਕਰਦੇ ਹਨ।

ਉਨ੍ਹਾਂ ਨੇ ਕੇਜਰੀਵਾਲ ਸਰਕਾਰ ‘ਤੇ ਵੀ ਵਾਰ ਕੀਤੇ ਤੇ ਕਿਹਾ ਕਿ ਕੇਜਰੀਵਾਲ ਜਿਥੇ ਜਾਂਦੇ ਹਨ ਉਥੇ ਦੇ ਪੱਖ ਦੀ ਗੱਲ ਕਰਦੇ ਹਨ। ਦਿੱਲੀ ਜਾ ਕੇ ਕਹਿੰਦੇ ਹਨ ਪਾਣੀ ਦਿੱਲੀ ਦਾ ਹੈ। ਹਰਿਆਣਾ ‘ਚ ਕਹਿੰਦੇ ਹਨ ਕਿ ਤੁਹਾਡਾ ਹੱਕ ਜ਼ਰੂਰ ਮਿਲੇਗਾ ਤੇ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਹਨ ਪੰਜਾਬ ਦਾ ਪਾਣੀ ਪੰਜਾਬ ਦੇ ਲੋਕਾਂ ਦਾ ਹੈ। ਦੱਸ ਦੇਈਏ ਕਿ ਰਾਹੁਲ ਰਾਜ ‘ਚ ਤਿੰਨ ਚੋਣ ਰੈਲੀਆਂ ਨੂੰ ਸੰਬੋਧਿਤ ਕਰਨਗੇ। ਉਨ੍ਹਾਂ ਦੀ ਪਹਿਲੀ ਰੈਲੀ ਮਜੀਠਾ ‘ਚ ਹੋ ਰਹੀ ਹੈ। ਮਜੀਠਾ ਤੋਂ ਬਾਅਦ ਰਾਹੁਲ ਗਾਂਧੀ ਤਲਵੰਡੀ ਸਾਬੋ ਤੇ ਬਠਿੰਡਾ ਦਿਹਾਤੀ ਖੇਤਰ ‘ਚ ਵੀ ਰੈਲੀ ਨੂੰ ਸੰਬੋਧਿਤ ਕਰਨਗੇ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me