Home / Featured / ਜੁੰਮੇ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨ ਅਤੇ ਝੜਪਾਂ, ਸੀ. ਆਰ. ਪੀ. ਐੱਫ. ਦਲ ‘ਤੇ ਅਣਪਛਾਤੇ ਨੌਜਵਾਨਾਂ ਨੇ ਸੁੱਟੇ ਪੈਟਰੋਲ ਬੰਬ

ਜੁੰਮੇ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨ ਅਤੇ ਝੜਪਾਂ, ਸੀ. ਆਰ. ਪੀ. ਐੱਫ. ਦਲ ‘ਤੇ ਅਣਪਛਾਤੇ ਨੌਜਵਾਨਾਂ ਨੇ ਸੁੱਟੇ ਪੈਟਰੋਲ ਬੰਬ

ਸ਼੍ਰੀਨਗਰ— ਕਸ਼ਮੀਰ ਘਾਟੀ ‘ਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਦੇ ਬਾਅਦ ਕੁਝ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ‘ਚ ਝੜਪ ਹੋਈ। ਇਸ ਦੌਰਾਨ ਸ਼੍ਰੀਨਗਰ ਦੇ ਨੌਹਟਾ ਇਲਾਕੇ ‘ਚ ਤਾਇਨਾਤ ਸੀ. ਆਰ. ਸੀ. ਐੱਫ. ਦਲ ‘ਤੇ ਅਣਪਛਾਤੇ ਨੌਜਵਾਨਾਂ ਨੇ ਇਕ ਪੈਟਰੋਲ ਬੰਬ ਸੁੱਟਿਆ,  ਜਿਸਦੇ ਬਾਅਦ ਪਥਰਾਅ ਸ਼ੁਰੂ  ਹੋ ਗਿਆ। ਕੇਂਦਰੀ ਰਿਜ਼ਰਵ ਪੁਲਸ ਬਲ ਦਾ ਇਕ ਜਵਾਨ ਇਸ ਘਟਨਾ ‘ਚ ਜ਼ਖਮੀ ਹੋ ਗਿਆ। ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ। ਉਥੇ ਵੱਖਵਾਦੀਆਂ ਦੁਆਰਾ ਐਲਾਨੀ ਹੜਤਾਲ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਰਿਹਾ।
ਵੱਖਵਾਦੀਆਂ ਨੇ ਕੁਲਗਾਮ ਦੇ ਰਹਿਣ ਵਾਲੇ ਮੁਜ਼ੱਫਰ ਅਹਿਮਦ ਨੂੰ ਮੌਤ ਦੀ ਸਜ਼ਾ ਦੇਣ ਦੇ ਪੱਛਮੀ ਬੰਗਾਲ ਅਦਾਲਤ ਦੇ ਫੈਸਲੇ ਖਿਲਾਫ ਸ਼ੁੱਕਰਵਾਰ ਨੂੰ ਨਮਾਜ਼ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ। ਅਧਿਕਾਰੀਆਂ ਨੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਫਾਰੂਕ ਨੂੰ ਨਜ਼ਰਬੰਦ ਕਰ ਦਿੱਤਾ। ਇਸਦੇ ਇਲਾਵਾ ਕਸ਼ਮੀਰ ‘ਚ ਵੱਖਵਾਦੀਆਂ ਦੀ ਹੜਤਾਲ ਕਾਰਨ ਸਰਕਾਰੀ ਦਫਤਰਾਂ ਅਤੇ ਬੈਂਕਾਂ ਦਾ ਕੰਮ ਆਮ ਰੂਪ ਨਾਲ ਚਲਿਆ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ  ਕਸ਼ਮੀਰ ਘਾਟੀ ਦੇ ਕਿਸੇ ਇਲਾਕੇ ‘ਚ ਕੋਈ ਪ੍ਰਤੀਬੰਧ ਜਾਂ ਕਰਫਿਊ ਨਹੀਂ ਹੈ। ਸ਼੍ਰੀਨਗਰ ਦੇ ਲਾਲ ਚੌਕ ਨਾਲ ਦੂਸਰੇ ਇਲਾਕਿਆਂ ‘ਚ ਵੀ ਦੁਕਾਨਾਂ ਬੰਦ ਰਹੀਆਂ ਅਤੇ ਸੜਕਾਂ ‘ਤੇ ਆਵਾਜਾਈ ਨਾਂਹ ਦੇ ਬਰਾਬਰ ਰਹੀ।

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *