Breaking News
Home / India / LIVE : ਪੰਜਾਬ ‘ਚ ਵੋਟਿੰਗ ਜਾਰੀ, ਜਾਣੋ ਪਲ-ਪਲ ਦੀ ਖਬਰ

LIVE : ਪੰਜਾਬ ‘ਚ ਵੋਟਿੰਗ ਜਾਰੀ, ਜਾਣੋ ਪਲ-ਪਲ ਦੀ ਖਬਰ

ਜਲੰਧਰ— ਪੰਜਾਬ ਦੇ 22,700 ਪੋਲਿੰਗ ਬੂਥਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਲਈ ਇਹ ਵੋਟਾਂ ਹੋ ਰਹੀਆਂ ਹਨ। ਇਸ ਵਾਰ ਚੋਣ ਮੈਦਾਨ ‘ਚ ਕਈ ਦਿੱਗਜਾਂ ਦੀ ਕਿਸਮਤ ਦਾਅ ‘ਤੇ ਲੱਗੀ ਹੈ। ਪੰਜਾਬ ਦੇ 1.98 ਕਰੋੜ ਤੋਂ ਵਧ ਵੋਟਰ ਅੱਜ ਇਹ ਫੈਸਲਾ ਕਰ ਲੈਣਗੇ ਕਿ 11 ਮਾਰਚ ਨੂੰ ਪੰਜਾਬ ਦੀ ਕਿਹੜੀ ਪਾਰਟੀ ਸੱਤਾ ‘ਚ ਆਵੇਗੀ। ਉੱਥੇ ਹੀ ਕਈ ਥਾਵਾਂ ‘ਤੇ ਮਸ਼ੀਨ ਖਰਾਬ ਹੋਣ ਦੀ ਖਬਰ ਮਿਲ ਰਹੀ ਹੈ, ਜਿਸ ਕਾਰਨ ਸਵੇਰ ਤੋਂ ਲਾਈਨਾਂ ‘ਚ ਖੜੇ ਲੋਕਾਂ ਨੂੰ ਉਡੀਕ ਕਰਨੀ ਪੈ ਰਹੀ ਹੈ। ਇਸ ਵਾਰ ਲੰਬੀ, ਜਲਾਲਾਬਾਦ, ਪਟਿਆਲਾ ਅਤੇ ਮਜੀਠਾ ‘ਚ ਜ਼ਬਰਦਸਤ ਮੁਕਾਬਲਾ ਹੋਣ ਜਾ ਰਿਹਾ ਹੈ। ਸਾਰਿਆਂ ਦੀ ਨਜ਼ਰ ਇਨ੍ਹਾਂ ਵਿਧਾਨ ਸਭਾ ਹਲਕਿਆਂ ‘ਤੇ ਹੈ।

LIVE ਅਪਡੇਟਸ : 

1.16 ਵਜੇ- ਬਠਿੰਡਾ ਸ਼ਹਿਰੀ ਤੋਂ ਕਾਂਗਰਸ ਦੇ  ਉਮੀਦਵਾਰ ਮਨਪ੍ਰੀਤ ਬਾਦਲ ਨੇ ਵੋਟ ਪਾਈ।

 

1.14 ਵਜੇ- ਲੁਧਿਆਣਾ ‘ਚ ਬੈਂਸ ਭਰਾਵਾਂ ਨੇ ਵੋਟ ਪਾਈ।

1.02 ਵਜੇ- ਸੁਖਬੀਰ ਦੇ ਹਲਕੇ ਜਲਾਲਾਬਾਦ ਦੇ ਬੂਥ ਨੰਬਰ 115 ਪਿੰਡ ਚੱਕ ਖੀਵੇ ‘ਚ 70 ਫੀਸਦੀ ਵੋਟਿੰਗ ਦਰਜ ਕੀਤੀ ਗਈ।

1.00 ਵਜੇ- ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਨੇ ਵੋਟ ਪਾਈ।

12.11 ਵਜੇ- ਭਾਜਪਾ ਦੇ ਹੰਸ ਰਾਜ ਹੰਸ ਨੇ ਜਲੰਧਰ ਦੇ ਪੋਲਿੰਗ ਬੂਥ ‘ਚ ਆਪਣੀ ਵੋਟ ਪਾਈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me