Breaking News
Home / Breaking News / ਇਸ ਹਸਪਤਾਲ ‘ਚ ਬੇਟੀ ਪੈਦਾ ਹੋਣ ‘ਤੇ ਮਿਲਦਾ ਹੈ ਇਹ ਤੋਹਫਾ

ਇਸ ਹਸਪਤਾਲ ‘ਚ ਬੇਟੀ ਪੈਦਾ ਹੋਣ ‘ਤੇ ਮਿਲਦਾ ਹੈ ਇਹ ਤੋਹਫਾ

ਅਹਿਮਦਾਬਾਦ— ਇੱਥੇ ਉੱਤਰਸੰਡਾ ਪਿੰਡ ‘ਚ ਚਤੁਰਦਾਸ ਜਨਰਲ ਹਸਪਤਾਲ ‘ਚ ਲੜਕੀ ਪੈਦਾ ਹੋਣ ‘ਤੇ ਉਸ ਨੂੰ ਇਕ ਹਜ਼ਾਰ ਰੁਪਏ ਦੀ ਥੈਲੀ ਦਾ ਤੋਹਫਾ ਦਿੱਤਾ ਜਾਂਦਾ ਹੈ। ਤਿੰਨ ਸਾਲਾਂ ‘ਚ ਹੁਣ ਤੱਕ ਕਰੀਬ 4 ਹਜ਼ਾਰ ਲੋਕਾਂ ਨੂੰ ਇਸ ਤਰ੍ਹਾਂ ਦੀ ਮਦਦ ਕੀਤੀ ਜਾ ਚੁਕੀ ਹੈ। ਲੜਕੀ ਦੇ ਜਨਮ ਨੂੰ ਉਤਸ਼ਾਹ ਦੇਣ ਲਈ ਇਸ ਪਿੰਡ ‘ਚ ਜਨਮ ਲੈਣ ਵਾਲੇ ਡਾ. ਮੋਹਨਭਾਈ ਪਟੇਲ ਵੱਲੋਂ ਇਸ ਅਨੋਖੀ ਪ੍ਰਥਾ ਨੂੰ ਸ਼ੁਰੂ ਕੀਤਾ ਗਿਆ ਹੈ।
100 ਬੈੱਡ ਵਾਲੇ ਇਸ ਹਸਪਤਾਲ ਦੀ ਸਥਾਪਨਾ 1945 ‘ਚ ਕੀਤੀ ਗਈ ਸੀ। ਇਸ ਪਿੰਡ ‘ਚ ਜਨਮ ਲੈਣ ਵਾਲੇ ਅਤੇ ਹੁਣ ਮੁੰਬਈ ‘ਚ ਰਹਿਣ ਵਾਲੇ ਡਾ. ਮੋਹਨ ਭਾਈ ਪਟੇਲ ਜੋ ਮੁੰਬਈ ਦੇ ਸ਼ੇਰਿਫ ਵੀ ਰਹਿ ਚੁਕੇ ਹਨ, ਦੇ ਪਰਿਵਾਰ ‘ਚ ਇਕ ਭੈਣ ਅਤੇ ਇਕ ਹੀ ਬੇਟੀ ਸੀ। ਇਸ ਲਈ ਉਹ ਬੇਟੀ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਹਨ। ਘਰ ‘ਚ ਬੇਟੀ ਦੇ ਜਨਮ ਨੂੰ ਲਕਸ਼ਮੀ ਦਾ ਆਉਣਾ ਕਿਹਾ ਜਾਂਦਾ ਹੈ। ਇਸ ਨੂੰ ਹੀ ਸਾਰਥਕ ਕਰਦੇ ਹੋਏ ਉਨ੍ਹਾਂ ਨੇ ਆਪਣੇ ਪਿੰਡ ਦੇ ਇਸ ਹਸਪਤਾਲ ‘ਚ ਇਸ ਤਰ੍ਹਾਂ ਦੀ ਪ੍ਰਥਾ ਸ਼ੁਰੂ ਕੀਤੀ ਕਿ ਇਸ ਹਸਪਤਾਲ ‘ਚ ਜਨਮ ਲੈਣ ਵਾਲੀ ਬੱਚੀ ਨੂੰ ਇਕ ਹਜ਼ਾਰ ਰੁਪਏ ਦੀ ਥੈਲੀ ਭੇਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਡਾ. ਮੋਹਨ ਭਾਈ ਦੇ ਜਨਮ ਦਿਨ ਇਕ ਅਗਸਤ ਨੂੰ ਜੇਕਰ ਕਿਸੇ ਬੇਟੀ ਦਾ ਜਨਮ ਹੁੰਦਾ ਹੈ ਤਾਂ ਉਸ ਨੂੰ 5 ਹਜ਼ਾਰ ਰੁਪਏ ਦੀ ਥੈਲੀ ਦਿੱਤੀ ਜਾਂਦੀ ਹੈ। ਬੇਟੀ ਨੂੰ ਮਿਲੇ ਰੁਪਏ ਨੂੰ ਉਸ ਦੇ ਮਾਤਾ-ਪਿਤਾ ਤੁਰੰਤ ਬੈਂਕ ‘ਚ ਜਮ੍ਹਾ ਕਰ ਦਿੰਦੇ ਹਨ।

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *