Home / Breaking News / ਸਤਿੰਦਰ ਸਰਤਾਜ ਬਣੇ ਮਨੁੱਖ ਸਮਗਲਿੰਗ ਵਿਰੋਧੀ ਮੁਹਿੰਮ ਦੇ ਦੂਤ

ਸਤਿੰਦਰ ਸਰਤਾਜ ਬਣੇ ਮਨੁੱਖ ਸਮਗਲਿੰਗ ਵਿਰੋਧੀ ਮੁਹਿੰਮ ਦੇ ਦੂਤ

ਵਾਸ਼ਿੰਗਟਨ: ਯੂਨਾਈਟਿਡ ਨੇਸ਼ਨਜ਼ ਦੇ ਨਸ਼ਾ ਤੇ ਅਪਰਾਧ ਵਿਭਾਗ ਨੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਮਨੁੱਖੀ ਤਸਕਰੀ ਰੋਕਣ ਬਦਲੇ ਆਪਣੀ ‘ਬਲੂ ਹਾਰਟ ਮੁਹਿੰਮ’ ਲਈ ਦੂਤ ਚੁਣਿਆ ਹੈ। ਇਸ ਮੁਹਿੰਮ ਲਈ ਯੂ.ਐਨ.ਓ. ਨੇ ਦੁਨੀਆ ਭਰ ਤੋਂ 30 ਤੋਂ ਵੱਧ ਕਲਾਕਾਰਾਂ ਦੀ ਚੋਣ ਕੀਤੀ ਹੈ। ਇਨ੍ਹਾਂ ਵਿੱਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਨਾਂ ਵੀ ਸ਼ਾਮਲ ਹੈ। ਇਨ੍ਹਾਂ ਕਲਾਕਾਰਾਂ ਵਿੱਚ ਮਿਊਜ਼ਕ ਡਾਇਰੈਕਟਰ ਏ.ਆਰ, ਰਹਿਮਾਨ ਤੇ ਗਾਇਕ ਸੋਨੂੰ ਨਿਗਮ ਨੂੰ ਵੀ ਚੁਣਿਆ ਗਿਆ ਹੈ।

ਦੇਸ਼-ਵਿਦੇਸ਼ ਦੇ ਵੱਖ-ਵੱਖ ਕਲਾਕਾਰਾਂ ਨਾਲ ਮਿਲਕੇ ਬਣਾਈ ਐਲਬਮ ਯੂ.ਐਨ. ਦੇ ਨਿਊਯਾਰਕ ਸਥਿਤ ਦਫਤਰ ਵਿੱਚ ਲਾਂਚ ਕੀਤੀ ਗਈ ਹੈ ਜੋ ਆਈਟਿਊਨਜ਼, ਐਮਾਜ਼ੋਨ ਤੇ ਗੂਗਲ ਪੇ ‘ਤੇ ਉਪਲਬਧ ਹੋਵੇਗੀ।

ਯੂ.ਐਨ.ਓ. ਦੀ ਬਲੂ ਹਾਰਟ ਮੁਹਿੰਮ ਦਾ ਮਕਸਦ ਦੁਨੀਆ ਭਰ ਵਿੱਚ ਮਨੁੱਖੀ ਤਸਕਰੀ ਵਰਗੇ ਅਪਰਾਧ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਤੋਂ ਇਲਾਵਾ ਪੀੜਤ ਲੋਕਾਂ ਨੂੰ ਇਨਸਾਫ ਦੁਆਉਣਾ ਤੇ ਉਨ੍ਹਾਂ ਪ੍ਰਤੀ ਇੱਕਮੁਠਤਾ ਦਾ ਪ੍ਰਗਟਾਵਾ ਕਰਨਾ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *