Home / Featured / CM ਦੇ ਭਤੀਜੇ ਨੂੰ BMW ਨੇ ਦਰੜਿਆ, ਹਾਲਤ ਗੰਭੀਰ

CM ਦੇ ਭਤੀਜੇ ਨੂੰ BMW ਨੇ ਦਰੜਿਆ, ਹਾਲਤ ਗੰਭੀਰ

ਚੰਡੀਗੜ੍ਹ: ਬੀ.ਐਮ.ਡਬਲਿਯੂ. ਕਾਰ ਦੀ ਰਫ਼ਤਾਰ ਦੀ ਲਪੇਟ ਵਿੱਚ ਆਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਭਤੀਜੇ ਅਕਾਂਸ਼ ਦੀ ਹਾਲਾਤ ਅਜੇ ਵੀ ਗੰਭੀਰ ਬਣੀ ਹੋਈ ਹੈ। ਅਕਾਂਸ਼ ਇਸ ਸਮੇਂ ਚੰਡੀਗੜ੍ਹ ਦੇ ਪੀਜੀਆਈ ਵਿੱਚ ਇਲਾਜ ਅਧੀਨ ਹੈ। ਅਕਾਂਸ਼ ਦੇ ਸਿਰ ਤੇ ਪੈਰਾਂ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਵੀਰਵਾਰ ਤੜਕੇ ਉਸ ਸਮੇਂ ਹੋਈ ਜਦੋਂ ਅਕਾਂਸ਼ ਆਪਣੇ ਦੋਸਤ ਦੇ ਸੈਕਟਰ 9 ਵਿਚਲੇ ਘਰ ਦੇ ਬਾਹਰ ਖੜ੍ਹਾ ਹੋਇਆ ਸੀ।
ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਬੀ.ਐਮ.ਡਬਲਿਊ. ਕਾਰ ਨੇ ਉਸ ਨੂੰ ਟੱਕਰ ਮਾਰੀ ਤੇ ਕਾਫ਼ੀ ਦੂਰੀ ਤੱਕ ਘੜੀਸਦੀ ਹੋਈ ਲੈ ਗਈ। ਮੌਕੇ ਉੱਤੇ ਮੌਜੂਦਾ ਅਕਾਂਸ਼ ਦੇ ਦੋਸਤ ਉਸ ਨੂੰ ਪੀ.ਜੀ.ਆਈ. ਵਿੱਚ ਲੈ ਗਏ। ਟੱਕਰ ਤੋਂ ਬਾਅਦ ਕਾਰ ਸਵਾਰ ਫ਼ਰਾਰ ਹੋ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਵੀ ਅਕਾਂਸ਼ ਦੇ ਜਾਣਕਾਰ ਹੀ ਹਨ ਤੇ ਸਾਰਿਆਂ ਨੇ ਇਕੱਠੇ ਹੋ ਕੇ ਪਹਿਲਾਂ ਪਾਰਟੀ ਕੀਤੀ। ਇਸ ਤੋਂ ਬਾਅਦ ਇਨ੍ਹਾਂ ਦਾ ਝਗੜਾ ਹੋਇਆ। ਅਕਾਂਸ਼ ਦੇ ਪਿਤਾ ਅਰੁਣ ਸੇਨ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੂੰ ਜਾਣਬੁੱਝ ਕੇ ਕਾਰ ਦੀ ਟੱਕਰ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਪੁਲਿਸ ਨੇ ਕੇਸ ਦਰਜ ਕਰ ਕੇ ਕਾਰ ਚਾਲਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਾਰ ਚਾਲਕ ਦੀ ਪਛਾਣ ਹਰਮਹਿਤਾਬ ਸਿੰਘ ਉਰਫ਼ ਫ਼ਰਿਆਦ ਵਜੋਂ ਕੀਤੀ। ਉਸ ਦਾ ਸਬੰਧ ਪੰਜਾਬ ਦੇ ਪ੍ਰਮੁੱਖ ਰਾਜਨੀਤਿਕ ਘਰਾਣੇ ਨਾਲ ਹੈ। ਪੁਲਿਸ ਨੇ ਹਰਮਹਿਤਾਬ ਸਿੰਘ ਉਰਫ਼ ਫ਼ਰਿਆਦ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਪਤਨੀ ਪ੍ਰਤਿਭਾ, ਉਨ੍ਹਾਂ ਦਾ ਬੇਟਾ ਵਿਕਰਮਦਿਤਿਆ ਸਿੰਘ ਨੇ ਪੀ.ਜੀ.ਆਈ. ਪਹੁੰਚ ਕੇ ਅਕਾਂਸ਼ ਦੀ ਸਿਹਤ ਦਾ ਹਾਲ ਚਾਲ ਜਾਣਿਆ। ਅਕਾਂਸ਼ ਹਿਮਾਚਲ ਦੇ ਮੁੱਖ ਮੰਤਰੀ ਦੀ

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me