Breaking News
Home / Breaking News / ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਬਜ਼ੁਰਗ ਦੀ ਅਨੋਖੀ ਪਹਿਲ

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਬਜ਼ੁਰਗ ਦੀ ਅਨੋਖੀ ਪਹਿਲ

ਸੰਗਰੂਰ: ਪੰਜਾਬ ਵਿੱਚ ਫੈਲੇ ਨਸ਼ੇ ਨੂੰ ਲੈ ਕੇ ਇੱਕ 70 ਸਾਲ ਦੇ ਬਜ਼ੁਰਗ ਨੇ ਸੰਗਰੂਰ ਤੋਂ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਤੱਕ ਸਾਈਕਲ ਉੱਤੇ ਯਾਤਰਾ ਸ਼ੁਰੂ ਕੀਤੀ ਹੈ। ਸੰਗਰੂਰ ਦੇ ਘਨੋਰੀ ਕਲਾਂ ਪਿੰਡ ਦੇ ਰਹਿਣ ਵਾਲੇ ਬਜ਼ੁਰਗ ਅਮਰਜੀਤ ਸਿੰਘ ਨੇ ਦਿੱਲੀ ਤੱਕ ਦੀ ਸਾਈਕਲ ਯਾਤਰਾ 15 ਘੰਟੇ ਵਿੱਚ ਪੂਰੀ ਕਰਨ ਦਾ ਐਲਾਨ ਕੀਤਾ ਹੈ। 
ਪੇਸ਼ੇ ਤੋਂ ਪਿੰਡ-ਪਿੰਡ ਸਾਈਕਲ ਉੱਤੇ ਦਰੀਆਂ ਵੇਚਣ ਵਾਲੇ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਨਸ਼ੇ ਕਾਰਨ ਪੰਜਾਬ ਦੀ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ।
 
ਇਸੇ ਕਰਕੇ ਉਸ ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸਾਈਕਲ ਉੱਤੇ ਜਾ ਕੇ ਨਸ਼ੇ ਦੇ ਖ਼ਾਤਮੇ ਲਈ ਅਰਦਾਸ ਕਰਨ ਦਾ ਫ਼ੈਸਲਾ ਕੀਤਾ ਹੈ। ਦਿੱਲੀ ਤੱਕ ਦੇ ਸਫ਼ਰ ਵਿੱਚ ਅਮਰਜੀਤ ਸਿੰਘ ਦੀ ਦੇਖਭਾਲ ਲਈ ਪਿੰਡ ਦੇ ਕੁਝ ਨੌਜਵਾਨ ਵੱਖਰੇ ਤੌਰ ਉੱਤੇ ਆਪਣੇ ਵਾਹਨਾਂ ਰਾਹੀਂ ਉਨ੍ਹਾਂ ਦੇ ਨਾਲ ਜਾਣਗੇ। 
ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪੂਰੀ ਉਮਰ ਸਾਈਕਲ ਚਲਾਇਆ ਹੈ। ਇਸ ਕਰਕੇ ਉਹ ਪੰਜਾਬ ਦੇ ਭਲੇ ਲਈ ਉਹ ਦਿੱਲੀ ਵਿੱਚ ਅਰਦਾਸ ਵੀ ਸਾਈਕਲ ਉੱਤੇ ਹੀ ਕਰੇਗਾ

About admin

Check Also

ਅਕਾਲੀ ਦਲ ਦੀ ਨਵਜੋਤ ਸਿੱਧੂ ਨੂੰ ਸਲਾਹ

ਅਕਾਲੀ ਦਲ ਦੀ ਨਵਜੋਤ ਸਿੱਧੂ ਨੂੰ ਸਲਾਹ ਨਵਜੋਤ ਸਿੰਘ ਸਿੱਧੂ -09-10-17 ਵੱਲੋਂ ਕਿਸਾਨ ਆਤਮ-ਹੱਤਿਆਵਾਂ ਨੂੰ ...

Leave a Reply

Your email address will not be published. Required fields are marked *