Home / Breaking News / ਆਰਥਿਕ ਔਕੜਾਂ ਨਾਲ ਘੁਲ ਰਿਹਾ ਰੰਗਕਰਮੀ ਤਰਸੇਮ ਰਾਹੀ

ਆਰਥਿਕ ਔਕੜਾਂ ਨਾਲ ਘੁਲ ਰਿਹਾ ਰੰਗਕਰਮੀ ਤਰਸੇਮ ਰਾਹੀ

ਚੰਡੀਗੜ੍ਹ: ਅੱਜ ਗੁਰਦਾਸ ਮਾਨ ਆਪਣੀ ਨਵੀਂ ਐਲਬਮ ਜ਼ਰੀਏ ਆਖ ਰਿਹਾ ਹੈ ਕਿ ਉਹ ਹਮੇਸ਼ਾ ਪੰਜਾਬ ਲਈ ਲਿਖਦਾ ਹੈ। ਉਹ ਪੰਜਾਬ ਦੀ ਸਮੱਸਿਆ ਦੇ ਰੂ-ਬਰੂ ਰਿਹਾ ਹੈ। ਉਸ ਦਾ ਨਵਾਂ ਗੀਤ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਪਰ ਦੂਜੇ ਪਾਸ ਇੱਕ ਹੋਰ ਸਖਸ਼ ਵਾਇਰਲ ਹੋ ਰਿਹਾ ਹੈ ਜਿਸਦੇ ਤਿਆਗ ਤੇ ਸਮਰਪਣ ਭਾਵਨਾ ਤੋਂ ਲੋਕ ਪ੍ਰਭਾਵਿਤ ਹੋ ਰਹੇ ਹਨ।
 
ਜੀ ਹਾਂ ਸਮਾਜ ਵਿੱਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ ਬਿਨਾ ਕਿਸੇ ਦਿਖਾਵੇ ਦੇ ਲੋਕਾਂ ਲਈ ਕੰਮ ਕਰਦੇ ਹਨ। ਉਨ੍ਹਾਂ ਨੂੰ ਸੁਰਖੀਆ ਵਿੱਚ ਜਗਾ ਵੀ ਨਹੀਂ ਮਿਲਦੀ। ਅਜਿਹਾ ਹੀ ਇੱਕ ਰੰਗਕਰਮੀ ਤਰਸੇਮ ਰਾਹੀ ਹੈ। ਉਹ ਬਿਨਾ ਕਿਸੇ ਮੋਹ-ਮਾਇਆ ਤੋਂ ਲੋਕਾਂ ਲਈ ਨਾਟਕ ਖੇਡਦਾ ਰਿਹਾ ਹੈ।
ਦੁੱਖ ਇਸ ਗੱਲ਼ ਦਾ ਹੈ ਕਿ ਅੱਜ ਉਸ ਦੀ ਆਰਥਿਕ ਹਾਲਤ ਦੇਖੀ ਨਹੀਂ ਜਾ ਸਕਦੀ। ਮਾਨਸਾ ਦੀਆਂ ਤੰਗ ਗਲੀਆਂ ਵਿੱਚ ਰਹੇ ਤਰਸੇਮ ਰਾਹੀ ਨੇ 34 ਸਾਲ ਰੰਗਮੰਚ ਨੂੰ ਦਿੱਤੇ ਕੀ ਖੱਟਿਆ? ਬੇਟਾ 32 ਸਾਲ ਦਾ ਹੋ ਗਿਆ ਹੈ, ਵਿਵਾਹ ਨਹੀਂ ਹੋ ਸਕਿਆ, ਬੇਟੀ ਵੀ ਵਿਆਹੁਣ ਵਾਲੀ ਹੋ ਗਈ ਹੈ। ਘਰ ਦੀ ਹਾਲਤ ਅੱਤ ਮਾੜੀ ਹੈ। 
 
ਉਂਝ, ਹੌਸਲਾ ਦੇਖੋ ਜਦੋਂ ਉਸ ਨੂੰ ਨਵੇਂ ਰੰਗਕਰਮੀ ਨੌਜਵਾਨ ਮਿਲੇ ਤਾਂ ਉਸ ਨੇ ਕਿਹਾ ਕਿ ਨਿਰਾਸ਼ ਹੋਣ ਵਾਲੀ ਵੀ ਕੋਈ ਗੱਲ ਨਹੀਂ। ਸਾਨੂੰ ਪੂਰੀ ਐਨਰਜੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ। ਹਾਂ ਘਰ ਦੀਆਂ ਕੁਝ ਮਜਬੂਰੀਆਂ ਜਰੂਰ ਹਨ ਪਰ ਮੇਰੇ ਕੋਲ ਜੋ ਵੀ ਹੈ, ਲੋਕਾਂ ‘ਚ ਨਾਮ ਹੈ ਇਹ ਸਭ ਸਭ ਨਾਟਕ ਕਰਕੇ ਹੀ ਹੈ ਨਹੀਂ ਤਾਂ ਮੈਂ ਵੀ ਮਜ਼ਦੂਰ ਦੀ ਤਰ੍ਹਾਂ ਗੁਮਨਾਮੀ ਵਿਚ ਮਾਰ ਜਾਣਾ ਸੀ।

About admin

Check Also

‘ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ’

ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ 2005 ਤੋਂ 2015 ਦਰਮਿਆਨ ਪ੍ਰਵਾਸੀ ਭਾਰਤੀਆਂ ਨੇ ਅਮਰੀਕੀ ...

Leave a Reply

Your email address will not be published. Required fields are marked *