Breaking News
Home / Featured / ਮੁਸਲਿਮ ਮਹਿਲਾ ‘ਤੇ NZ ‘ਚ ਨਸਲੀ ਹਮਲਾ

ਮੁਸਲਿਮ ਮਹਿਲਾ ‘ਤੇ NZ ‘ਚ ਨਸਲੀ ਹਮਲਾ

ਆਕਲੈਂਡ : ਅਮਰੀਕਾ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿੱਚ ਇੱਕ ਮੁਸਲਿਮ ਮਹਿਲਾ ਉੱਤੇ ਨਸਲੀ ਹਮਲਾ ਹੋਇਆ ਹੈ। ਮੇਹਪਾਰਾ ਖ਼ਾਨ ਨਾਮਕ ਮੁਸਲਿਮ ਮਹਿਲਾ ਵੱਲੋਂ ਲਗਾਏ ਗਏ ਦੋਸ਼ ਅਨੁਸਾਰ ਉਹ ਪੇਸ਼ੇ ਤੋਂ ਸੰਚਾਰ ਸਲਾਹਕਾਰ ਹੈ। ਮੇਹਪਾਰਾ ਅਨੁਸਾਰ ਉਸ ਉੱਤੇ ਇੱਕ ਗੋਰੀ ਲੜਕੀ ਨੇ ਬੀਅਰ ਦੀ ਬੋਤਲ ਸੁੱਟੀ ਅਤੇ ਉਸ ਨੂੰ ਦੇਸ਼ ਛੱਡ ਕੇ ਜਾਣ ਲਈ ਆਖਿਆ।

ਪੂਰੀ ਘਟਨਾ ਦੀ ਵੀਡੀਓ ਵੀ ਮੇਹਪਾਰਾ ਨੇ ਆਪਣੇ ਟਵਿੱਟਰ ਹੈਂਡ਼ਲਰ ਉੱਤੇ ਅੱਪਲੋਡ ਕੀਤੀ ਹੈ। ਮੇਹਪਾਰਾ ਖ਼ਾਨ ਅਨੁਸਾਰ ਉਹ ਆਪਣੇ ਦੋਸਤਾਂ ਨਾਲ ਛੁੱਟੀਆਂ ਬਤੀਤ ਕਰਨ ਤੋਂ ਬਾਅਦ ਜਦੋਂ ਇੱਕ ਹੋਟਲ ਵਿੱਚ ਖਾਣਾ ਖਾ ਕੇ ਬਾਹਰ ਨਿਕਲੀ ਤਾਂ ਇੱਕ ਗੋਰੀ ਲੜਕੀ ਨੇ ਉਸ ਦਾ ਹਿਜਾਬ ਦੇਖ ਕੇ ਉਸ ਉੱਤੇ ਪਹਿਲਾਂ ਤਾਂ ਬੀਅਰ ਦੀ ਬੋਤਲ ਉਸ ਉੱਤੇ ਸੁੱਟੀ ਅਤੇ ਇਸ ਤੋਂ ਬਾਅਦ ਉਸ ਨੂੰ ਦੇਸ਼ ਛੱਡ ਕੇ ਜਾਣ ਲਈ ਆਖਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me