Breaking News
Home / Delhi / ਸ਼ਸ਼ੀ ਕਲਾ ਨੂੰ ਝਟਕਾ, ਮੁੱਖ ਮੰਤਰੀ ਬਣਨ ਦੀ ਥਾਂ ਜਾਣਗੇ ਜੇਲ੍ਹ

ਸ਼ਸ਼ੀ ਕਲਾ ਨੂੰ ਝਟਕਾ, ਮੁੱਖ ਮੰਤਰੀ ਬਣਨ ਦੀ ਥਾਂ ਜਾਣਗੇ ਜੇਲ੍ਹ

ਨਵੀਂ ਦਿੱਲੀ : ਤਾਮਿਲਨਾਡੂ ਵਿੱਚ ਮੁੱਖ ਮੰਤਰੀ ਬਣਨ ਲਈ ਪਨੀਰਸੇਲਮ ਨਾਲ ਰਾਜਨੀਤਿਕ ਲੜਾਈ ਲੜ ਰਹੀ ਸ਼ਸ਼ੀ ਕਲਾ ਦੀਆਂ ਦਿੱਕਤਾਂ ਹੋਰ ਵੱਧ ਗਈਆਂ ਹਨ। ਸੁਪਰੀਮ ਕੋਰਟ ਨੇ 21 ਸਾਲ ਪੁਰਾਣੇ ਆਮਦਨ ਤੋਂ ਜ਼ਿਆਦਾ ਸੰਪਤੀ ਬਣਾਉਣ ਦੇ ਮਾਮਲੇ ਵਿੱਚ ਸ਼ਸ਼ੀ ਕਲਾ ਅਤੇ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸ਼ਸ਼ੀ ਕਲਾ ਨੂੰ 100 ਕਰੋੜ ਦਾ ਜੁਰਮਾਨਾ ਵੀ ਦੇਣਾ ਹੋਵੇਗਾ। ਇਸ ਤੋਂ ਇਲਾਵਾ ਸ਼ਸ਼ੀ ਕਲਾ 6 ਸਾਲ ਤੱਕ ਲਈ ਚੋਣ ਵੀ ਨਹੀਂ ਲੜ ਸਕੇਗੀ। ਸੁਪਰੀਮ ਕੋਰਟ ਦੇ ਇਸ ਆਦੇਸ਼ ਤੋਂ ਬਾਅਦ ਸ਼ਸ਼ਕੀਲਾ ਦਾ ਤਾਮਿਲਨਾਡੂ ਦੀ ਮੁੱਖ ਮੰਤਰੀ ਬਣਨ ਦਾ ਸੁਪਨਾ ਟੁੱਟ ਗਿਆ ਹੈ।

  ਇਸ ਤੋਂ ਪਹਿਲਾਂ ਹਾਈਕੋਰਟ ਨੇ ਸ਼ਸ਼ੀ ਕਲਾ ਨੂੰ ਬਰੀ ਕਰ ਦਿੱਤਾ  ਗਿਆ ਸੀ । ਇਸੀ ਮਾਮਲੇ ਨੂੰ ਸੁਪਰੀਮ ਕੋਰਟ ਨੇ ਪਲਟ ਦਿੱਤਾ ਹੈ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸ਼ਸ਼ੀ ਕਲਾ ਨੂੰ ਹੁਣ ਆਤਮ ਸਮਰਪਣ ਕਰ ਕੇ ਜੇਲ੍ਹ ਜਾਣਾ ਹੋਵੇਗਾ।

About admin

Check Also

ਪੁਲਿਸ ਅਧਿਕਾਰੀਆ ਦਾ ਇੱਕ ਹੋਰ ਚਿਹਰਾ ਆਇਆ ਸਾਹਮਣੇ

ਪੁਲਿਸ ਅਧਿਕਾਰੀਆ ਦਾ ਇੱਕ ਹੋਰ ਚਿਹਰਾ ਆਇਆ ਸਾਹਮਣੇ

ਅਲਵਰ ਜ਼ਿਲੇ ‘ਚ ਮਾਬ ਿਲੰਿਚੰਗ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ...

Leave a Reply

Your email address will not be published. Required fields are marked *