Home / Featured / ਅਕਾਲੀ ਦਲ ਨੇ ਛੱਡਿਆ ਦਿੱਲੀ ਦਾ ਮੈਦਾਨ

ਅਕਾਲੀ ਦਲ ਨੇ ਛੱਡਿਆ ਦਿੱਲੀ ਦਾ ਮੈਦਾਨ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੀਆਂ ਚੋਣਾਂ ਵਿੱਚ ਬਹੁਤੀ ਦਿਲਚਸਪੀ ਨਹੀਂ ਹੈ। ਡੀ.ਐਸ.ਜੀ.ਐਮ.ਸੀ. ਦੀਆਂ ਚੋਣਾਂ 26 ਫਰਵਰੀ ਨੂੰ ਹੋ ਰਹੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚੁੱਪ-ਚੁਪੀਤੇ ਅਮਰੀਕਾ ਨਿਕਲੇ ਗਏ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਦੇ ਨਾਲ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਇਲਾਜ ਕਰਵਾਉਣ ਲਈ ਅਮਰੀਕਾ ਗਏ ਹੋਏ ਹਨ।

ਪਿਛਲੀ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਡੀ.ਐਸ.ਜੀ.ਐਮ.ਸੀ. ਦੀਆਂ ਚੋਣਾਂ ਪੰਜਾਬ ਵਾਂਗ ਹੀ ਲੜੀਆਂ ਸਨ। ਪੰਜਾਬ ਦੇ ਛੋਟੇ-ਵੱਡੇ ਅਕਾਲੀ ਦਿੱਲੀ ਵਿੱਚ ਡਟੇ ਰਹੇ ਸਨ। ਅਕਾਲੀ ਦਲ ਨੇ ਘਰ-ਘਰ ਤੱਕ ਪਹੁੰਚ ਕੀਤੀ ਸੀ। ਇਸ ਵਾਰ ਅਕਾਲੀ ਦਲ ਵਿੱਚ ਉਹ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਕੋਈ ਵੀ ਸੀਨੀਅਰ ਅਕਾਲੀ ਲੀਡਰ ਦਿੱਲੀ ਵਿੱਚ ਚੋਣ ਪ੍ਰਚਾਰ ਕਰਨ ਨਹੀਂ ਗਿਆ। ਪਤਾ ਲੱਗਾ ਹੈ ਕਿ ਇਸ ਵਾਰ ਇਸਤਰੀ ਵਿੰਗ ਹੀ ਦਿੱਲੀ ਵਿੱਚ ਪ੍ਰਚਾਰ ਕਰੇਗਾ।

ਦਰਅਸਲ ਸੱਤਾ ਵਿੱਚ ਰਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਪੰਥਕ ਮਸਲਿਆਂ ‘ਤੇ ਬੁਰੀ ਤਰ੍ਹਾਂ ਘਿਰਿਆ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਡੇਰਾ ਸਿਰਸਾ ਦੀ ਹਮਾਇਤ ਲੈਣਾ ਤੇ ਵਿਰੋਧੀ ਸਿੱਖ ਧੜਿਆਂ ‘ਤੇ ਸਖਤੀ ਆਦਿ ਮੁੱਦਿਆਂ ਕਰਕੇ ਸਿੱਖਾਂ ਵਿੱਚ ਪੰਜਾਬ ਦੇ ਅਕਾਲੀ ਲੀਡਰਾਂ ਖਿਲਾਫ ਰੋਸ ਹੈ। ਇਸ ਕਰਕੇ ਹੀ ਦਿੱਲੀ ਦੀ ਲੀਡਰਸ਼ਿਪ ਨੇ ਪੰਜਾਬ ਦੇ ਲੀਡਰਾਂ ਨੂੰ ਚੋਣ ਪ੍ਰਚਾਰ ਤੋਂ ਦੂਰ ਹੀ ਰਹਿਣ ਦੀ ਸਲਾਹ ਦਿੱਤੀ ਹੈ। ਸ਼ਾਇਦ ਇਸ ਕਰਕੇ ਅਕਾਲੀ ਦਲ ਨੂੰ ਡੀ.ਐਸ.ਜੀ.ਐਮ.ਸੀ. ਦੀਆਂ ਚੋਣਾਂ ਵਿੱਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਰਹੀ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me