Breaking News
Home / Featured / 16 ਗੋਲੀਆਂ ਖਾਣ ਦੇ ਬਾਵਜੂਦ ਬੰਦੂਕ ਫੜ ਕੇ ਲੜਦਾ ਰਿਹਾ ਜਵਾਨ, ਹਾਲਤ ਗੰਭੀਰ

16 ਗੋਲੀਆਂ ਖਾਣ ਦੇ ਬਾਵਜੂਦ ਬੰਦੂਕ ਫੜ ਕੇ ਲੜਦਾ ਰਿਹਾ ਜਵਾਨ, ਹਾਲਤ ਗੰਭੀਰ

ਕੋਟਾ— ਪੂਰਾ ਸਰੀਰ ਜ਼ਖਮੀ ਹੋਣ ਅਤੇ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਜ਼ਖਮੀ ਹੋਣ ਤੋਂ ਬਾਅਦ ਵੀ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਕਮਾਂਡਿੰਗ ਅਫ਼ਸਰ ਚੇਤਨ ਕੁਮਾਰ ਚੀਤਾ ਨੇ ਹੌਂਸਲਾ ਨਹੀਂ ਹਾਰਿਆ। ਪੂਰੀ ਤਰ੍ਹਾਂ ਜ਼ਖਮੀ ਹੋਣ ਅਤੇ ਅੱਖ ‘ਚ ਗੋਲੀ ਲੱਗਣ ਦੇ ਬਾਵਜੂਦ ਕੋਟਾ ਦੇ ਚੀਤੇ ਨੇ ਕਈ ਗੋਲੀਆਂ ਚਲਾਈਆਂ ਅਤੇ ਲਸ਼ਕਰ ਦੇ ਅੱਤਵਾਦੀ ਕਮਾਂਡਰ ਅਬੂ ਹਾਰਿਸ਼ ਨੂੰ ਢੇਰ ਕਰ ਦਿੱਤਾ।
ਚੇਤਨ ਚੀਤਾ ਹੈ ਅਤੇ ਉਹ ਚੀਤੇ ਦੀ ਤਰ੍ਹਾਂ ਦੁਸ਼ਮਣ ‘ਤੇ ਟੁੱਟਦਾ ਹੈ। ਸੀ.ਆਰ.ਪੀ.ਐੱਫ. ਦਾ ਕਮਾਂਡਿੰਗ ਅਫ਼ਸਰ ਹੈ, 16 ਗੋਲੀਆਂ ਖਾਣ ਤੋਂ ਬਾਅਦ ਵੀ ਮੌਤ ਨੂੰ ਮਾਤ ਦੇ ਰਿਹਾ ਹੈ। ਜਦੋਂ ਤੁਰੰਤ ਚੇਤਨ ਨੂੰ ਇਲਾਜ ਲਈ ਫੌਜ ਦੇ ਸ਼੍ਰੀਨਗਰ ਬੇਸ ਹਸਪਤਾਲ ਲਿਜਾਇਆ ਗਿਆ ਹੈ ਤਾਂ ਉਨ੍ਹਾਂ ਨੇ ਹੱਥ ਖੜ੍ਹੇ ਕਰ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਸਥਿਤ ਏਮਜ ਦੇ ਟਰਾਮਾ ਸੈਂਟਰ ‘ਚ ਲਿਆਂਦਾ ਗਿਆ। ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ ਟਰਾਮਾ ਕੇਂਦਰ ਦੇ ਸੂਤਰਾਂ ਨੇ ਦੱਸਿਆ ਕਿ ਅਧਿਕਾਰੀ ਦੇ ਦਿਮਾਗ ਦਾ ਆਪਰੇਸ਼ਨ ਕੀਤਾ ਗਿਆ ਅਤੇ ਉਹ ਅਜੇ ਆਈ.ਸੀ.ਯੂ. ‘ਚ ਭਰਤੀ ਹਨ। ਉਨ੍ਹਾਂ ਨੇ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਡਾਕਟਰ ਉਨ੍ਹਾਂ ਦੇ ਪੇਟ ‘ਚ ਲੱਗੀਆਂ 6 ਗੋਲੀਆਂ ਕੱਢ ਚੁਕੇ ਹਨ ਪਰ ਸਰੀਰ ਦੇ ਬਾਕੀ ਹਿੱਸਿਆਂ’ਚ ਲੱਗੀਆਂ ਗੋਲੀਆਂ ਅਤੇ ਛਰਰੇ ਅਜੇ ਕੱਢੇ ਜਾਣੇ ਬਾਕੀ ਹਨ। ਉਨ੍ਹਾਂ ਨੇ ਕਿਹਾ ਕਿ ਅਫ਼ਸਰ ਦੀ ਹਾਲਤ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਤਿੰਨ ਮਹੀਨੇ ਪਹਿਲਾਂ ਹੀ ਚੀਤਾ ਦੀ ਤਾਇਨਾਤੀ ਕਸ਼ਮੀਰ ‘ਚ ਕੀਤੀ ਗਈ ਸੀ ਪਰ ਇਸ ਛੋਟੇ ਜਿਹੇ ਸਮੇਂ ‘ਚ ਹੀ ਉਹ ਅੱਤਵਾਦੀਆਂ ਦਰਮਿਆਨ ਡਰ ਦਾ ਕਾਰਨ ਬਣ ਗਏ ਸਨ। 20 ਜਨਵਰੀ ਨੂੰ ਵੀ ਬਾਂਦੀਪੋਰਾ ਇਲਾਕੇ ‘ਚ ਅੱਤਵਾਦੀਆਂ ਨਾਲ ਉਨ੍ਹਾਂ ਦਾ ਮੁਕਾਬਲਾ ਹੋਇਆ ਸੀ। ਜਿਸ ‘ਚ ਉਨ੍ਹਾਂ ਨੇ ਮੁੰਬਈ ਹਮਲਿਆਂ ਦੇ ਮਾਸਟਰਮਾਇੰਡ ਜਾਕਿਰ ਉਰ ਰਹਿਮਾਨ ਲਖਵੀ ਦੇ ਭਾਣਜੇ ਅਤੇ ਲਸ਼ਕਰ ਕਮਾਂਡਰ ਅਬੂ ਮੁਸੈਬ ਨੂੰ ਮਾਰ ਸੁੱਟਿਆ ਸੀ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me