Breaking News
Home / Featured / ਅਕਾਲੀ ਦਲ ਦੀ ਫੌਜ ਨਹੀਂ ਜਾਵੇਗੀ ਦਿੱਲੀ, ਕਰੇਗੀ ਮੌਜ!

ਅਕਾਲੀ ਦਲ ਦੀ ਫੌਜ ਨਹੀਂ ਜਾਵੇਗੀ ਦਿੱਲੀ, ਕਰੇਗੀ ਮੌਜ!

ਲੁਧਿਆਣਾ — ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਇਸ ਵਾਰ ਪੰਜਾਬ ਵਿਚਲੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਜਾਣ ਵਿਚ ਵੱਡੀ ਸਮੱਸਿਆ ਆ ਰਹੀ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਿਰਸਾ ਸਾਧ ਦੀ ਹਮਾਇਤ ਲੈਣ ‘ਤੇ ਦਿੱਲੀ ਦੀ ਸਿੱਖ ਸੰਗਤ ਤੇ ਸਰਨਾ ਧੜਾ ਭਾਈ ਰਣਜੀਤ ਸਿੰਘ ਖਾਲਸਾ, ਭਾਈ ਵਡਾਲਾ ਤੇ ਹੋਰ ਪੰਜਾਬ ਵਿਚੋਂ ਜਾ ਰਹੇ ਅਕਾਲੀ ਆਗੂ ਨੂੰ ਲੰਮੇ ਹੱਥੀਂ ਲੈ ਰਹੇ ਹਨ ਤੇ ਆਖ ਰਹੇ ਹਨ ਆ ਗਏ ਸਿਰਸਾ ਬਾਬੇ ਦੇ ਚੇਲੇ। ਇਸ ਗੱਲ ਨੂੰ ਦੇਖਦੇ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਪੰਜਾਬ ਦੇ ਅਕਾਲੀਆਂ ਨੂੰ ਦਿੱਲੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੇ ਜਾਣ ਦੀ ਚਰਚਾ ਹੈ।
ਇਥੇ ਦੱਸਣਾ ਉੱਚਿਤ ਹੋਵੇਗਾ ਕਿ ਇਸ ਤੋਂ ਪਹਿਲਾਂ ਜਦੋਂ ਦਿੱਲੀ ਦੀਆਂ ਚੋਣਾਂ ਆਉਂਦੀਆਂ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਫੌਜ ਪੂਰੇ ਲਾਮ-ਲਸ਼ਕਰ ਨਾਲ ਦਿੱਲੀ ਜਾਂਦੀ ਸੀ ਪਰ ਇਸ ਵਾਰ ਦਿੱਲੀ ਵੱਲ ਮੂੰਹ ਤਕ ਕਰਦੀ ਨਹੀਂ ਦੱਸ ਰਹੀ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਕਿਧਰੇ ਦਿੱਲੀ ਦੀ ਸੰਗਤ ਉਨ੍ਹਾਂ ਦਾ ਘਿਰਾਓ ਕਰ ਕੇ ਸੋਸ਼ਲ ਮੀਡੀਆ ‘ਤੇ ਪਾ ਕੇ ਉਨ੍ਹਾਂ ਦੀ ਬਦਨਾਮੀ ਨਾ ਕਰ ਦੇਵੇ। ਇਸ ਮਾਮਲੇ ‘ਤੇ ਟਕਸਾਲੀ ਬਾਬੇ ਨੇ ਕਿਹਾ ਕਿ ਹੁਣ ਤਾਂ ਅਕਾਲੀ ਦਲ ਦੀ ਫੌਜ ਪੰਜਾਬ ‘ਚ ਕਰੇਗੀ ਮੌਜ, ਕਿਉਂਕਿ ਸਿਰਸਾ ਬਾਬੇ ਦੀ ਵੋਟ ਨੇ ਹੁਣ ਅਕਾਲੀ ਦਲ ਨੂੰ ਮੌਜਾਂ ਹੀ ਮੌਜਾਂ ਲਗਾ ਦਿੱਤੀਆਂ ਹਨ।

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me