Home / Breaking News / 1984 ਕਤਲੇਆਮ ਦੀ ਜਾਂਚ ‘ਤੇ ਹੋਇਆ ਖੁਲਾਸਾ
Protesters seeking justice in the 1984 anti Sikh riot case hold photographs of vicitim of the riots during a sit-in near Jantar Mantar on Tuesday. Express photo by Oinam Anand. 07 May 2013

1984 ਕਤਲੇਆਮ ਦੀ ਜਾਂਚ ‘ਤੇ ਹੋਇਆ ਖੁਲਾਸਾ

1984 ਸਿੱਖ ਨਸਲਕੁਸ਼ੀ: 59 ਚੋਂ ਸਿਰਫ਼ 4 ਕੇਸਾਂ ਵਿੱਚ ਚਾਰਜਸ਼ੀਟ ਦਾਖਲ
 
ਨਵੀਂ ਦਿੱਲੀ: 1984 ਸਿੱਖ ਨਸਲਕੁਸ਼ੀ ਦੀ ਜਾਂਚ ਲਈ ਕੇਂਦਰ ਸਰਕਾਰ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਅਗਲੇਰੀ ਜਾਂਚ ਲਈ ਨਸਲਕੁਸ਼ੀ ਨਾਲ ਸਬੰਧਿਤ 59 ਕੇਸਾਂ ਵਿੱਚੋਂ ਸਿਰਫ ਚਾਰ ਕੇਸਾਂ ਚ ਚਾਰਜਸ਼ੀਟ ਦਾਖਲ ਕੀਤੀ ਹੈ। ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਗਈ ਸਟੇਟਸ ਰਿਪੋਰਟ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਵਿੱਚੋਂ 38 ਕੇਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ 17 ਦੀ ਜਾਂਚ ਹਾਲੇ ਜਾਰੀ ਹੈ। 
 
ਸੁਪਰੀਮ ਕੋਰਟ ਦੀਆਂ ਹਦਾਇਤਾਂ ਉੱਤੇ ਦਾਖਲ ਇਸ ਰਿਪੋਰਟ ਵਿੱਚ ਕਿਹਾ ਗਿਆ ਕਿ, ”ਇਹ ਭਰੋਸਾ ਦਿਵਾਇਆ ਜਾਂਦਾ ਹੈ ਕਿ ਤਫਤੀਸ਼ ਤੇਜ਼ੀ ਤੇ ਡੂੰਘਾਈ ਨਾਲ ਕੀਤੀ ਜਾ ਰਹੀ ਹੈ।” ਗੌਰਤਲਬ ਹੈ ਕਿ ਮੰਤਰਾਲੇ ਨੇ ਸਿਟ ਦੀ ਮਿਆਦ 11 ਅਗਸਤ, 2017 ਤੱਕ ਵਧਾ ਦਿੱਤੀ ਹੈ ਅਤੇ ਦਿੱਲੀ ਸਰਕਾਰ ਤੇ ਦਿੱਲੀ ਹਾਈ ਕੋਰਟ ਨੂੰ ਇਨ੍ਹਾਂ ਕੇਸਾਂ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤ ਕਾਇਮ ਕਰਨ ਲਈ ਲਿਖਿਆ ਹੈ।

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *