Home / Breaking News / ਧਮਾਕੇ ਕਾਰਨ ਕੰਬਿਆ ਲਾਹੌਰ, 8 ਦੀ ਮੌਤ

ਧਮਾਕੇ ਕਾਰਨ ਕੰਬਿਆ ਲਾਹੌਰ, 8 ਦੀ ਮੌਤ

ਲਾਹੌਰ: ਪਾਕਿਸਤਾਨ ਦੇ ਲਾਹੌਰ ‘ਚ ਇੱਕ ਰੇਸਤਰਾਂ ਵਿੱਚ ਹੋਏ ਧਮਾਕੇ ਕਾਰਨ ਅੱਠ ਲੋਕਾਂ ਦੀ ਮੌਤ ਤੇ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਧਮਾਕਾ ਲਾਹੌਰ ਦੇ ਸਭ ਤੋਂ ਮਸ਼ਹੂਰ ਡਿਫੈਂਸ ਇਲਾਕੇ ਵਿੱਚ ਹੋਇਆ ਹੈ।  
 
ਇੱਥੇ ਬਹੁਤ ਸਾਰੇ ਸਰਕਾਰੀ ਦਫ਼ਤਰ ਵੀ ਹਨ। ਸੂਤਰਾਂ ਅਨੁਸਾਰ ਇਹ ਧਮਾਕਾ ਜਨਰੇਟਰ ਦੇ ਕਾਰਨ ਹੋਇਆ ਹੈ ਪਰ ਫਿਰ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਇਸ ਗੱਲ ਦਾ ਪਤਾ ਲਾਉਣ ਲੱਗੀਆਂ ਹੋਈਆਂ ਹਨ ਕਿ ਇਸ ਪਿੱਛੇ ਦਹਿਸ਼ਤਗਰਦਾਂ ਦਾ ਹੱਥ ਤਾਂ ਨਹੀਂ ਹੈ। 
 
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਦੇ ਬੁਲਾਰੇ ਨਾਇਬ ਹੈਦਰ ਅਨੁਸਾਰ ਪਹਿਲਾਂ ਧਮਾਕਾ ਜਨਰੇਟਰ ਕਾਰਨ ਹੋਇਆ ਹੈ। ਦੂਜੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਥਾਂ ਉੱਤੇ ਧਮਾਕੇ ਹੋਇਆ ਹੈ, ਉੱਥੇ ਬਾਜ਼ਾਰ ਹੋਣ ਕਾਰਨ ਆਮ ਲੋਕਾਂ ਦੀ ਕਾਫ਼ੀ ਭੀੜ ਹੁੰਦੀ ਹੈ। 
 
 ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਕਈ ਦਹਿਸ਼ਤਗਰਦ ਹਮਲੇ ਹੋਏ ਹਨ। ਕੁਝ ਦਿਨ ਪਹਿਲਾਂ ਸਿੰਧ ਦੀ ਦਰਗਾਹ ਵਿੱਚ ਹੋਏ ਦਹਿਸ਼ਤਗਰਦ ਹਮਲੇ ਵਿੱਚ 100 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *