Breaking News
Home / Breaking News / 251 ‘ਚ ਸਮਾਰਟਫ਼ੋਨ ਦੇਣ ਵਾਲੀ ਕੰਪਨੀ ਨਾਲ ਬੁਰੀ ਹੋਈ

251 ‘ਚ ਸਮਾਰਟਫ਼ੋਨ ਦੇਣ ਵਾਲੀ ਕੰਪਨੀ ਨਾਲ ਬੁਰੀ ਹੋਈ

ਚੰਡੀਗੜ੍ਹ: 251 ਰੁਪਏ ਵਿੱਚ ਫ਼ੋਨ ਦੇਣ ਵਾਲੀ ਰਿਗਿੰਗ ਬੈੱਲ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੰਪਨੀ ਉੱਤੇ ਇਲਜ਼ਾਮ ਹੈ ਕਿ ਉਸ ਨੇ ਲੋਕਾਂ ਤੋਂ ਪੈਸੇ ਲੈ ਕੇ ਫ਼ੋਨ ਨਹੀਂ ਦਿੱਤੇ। ਇਸ ਲਈ ਸਭ ਤੋਂ ਸਸਤਾ ਸਮਾਰਟਫ਼ੋਨ ਦੇਣ ਵਾਲੀ ਕੰਪਨੀ ਧੋਖਾਧੜੀ ਵਿੱਚ ਫਸ ਗਈ ਹੈ। 
 
 
ਗਾਜ਼ੀਆਬਾਦ ਦੇ ਸਿੰਘਾਨੀ ਗੇਟ ਥਾਣੇ ਵਿੱਚ ਕੰਪਨੀ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਗਿਆ ਹੈ। ਇਲਜ਼ਾਮ ਹੈ ਕਿ ਕੰਪਨੀ ਨੇ ਸਸਤਾ ਮੋਬਾਈਲ ਦੇਣ ਦਾ ਕਾਰੋਬਾਰੀਆਂ ਨਾਲ ਇਕਰਾਰ ਕਰ ਲਿਆ ਸੀ ਪਰ ਨਾ ਮੋਬਾਈਲ ਮਿਲਿਆ ਤੇ ਨਾ ਪੈਸੇ ਮਿਲੇ। ਕੰਪਨੀ ਉੱਤੇ ਧੋਖਾਧੜੀ ਦਾ ਇਲਜ਼ਾਮ ਲਾਉਣ ਵਾਲੇ ਛਿਤਿਜ ਅਗਰਵਾਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਤੋਂ ਇਲਾਵਾ ਵੀ ਕਈ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਨਾ ਫ਼ੋਨ ਮਿਲਿਆ ਨਾ ਹੀ ਪੈਸੇ। 
 
 
ਹੁਣ ਪੁਲਿਸ ਰਿਗਿੰਗ ਬੈੱਲ ਕੰਪਨੀ ਦੇ ਡਾਇਰੈਕਟਰ ਮੋਹਿਤ ਗੋਇਲ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਮੋਹਿਤ ਗੋਇਲ ਦਾ ਦਾਅਵਾ ਹੈ ਕਿ ਪੈਸੇ ਨੂੰ ਲੈ ਕੇ ਡਿਸਟ੍ਰੀਬਿਊਟਰ ਨਾਲ ਸੈਟੇਲਮੇਂਟ ਹੋ ਚੁੱਕਾ ਹੈ। ਜਲਦ ਹੀ ਪੇਮੈਂਟ ਵੀ ਕਰ ਦਿੱਤਾ। 
 
ਜ਼ਿਕਰਯੋਗ ਹੈ ਕਿ ਰਿਗਿੰਗ ਬੈੱਲ ਕੰਪਨੀ ਨੇ 251 ਰੁਪਏ ਦਾ ਸਮਾਰਟਫ਼ੋਨ ਦੇਣ ਦਾ ਦਾਅਵਾ ਕਰਕੇ ਭਾਰਤ ਵਿੱਚ ਤਹਿਲਕਾ ਮਚਾ ਦਿੱਤਾ ਸੀ। ਵੈੱਬਸਾਈਟ ਰਾਹੀਂ ਕਰੀਬ ਸੱਤ ਕਰੋੜ ਲੋਕਾਂ ਨੇ ਸਸਤੇ ਫ਼ੋਨ ਦੇ ਲਈ ਰਜਿਸਟ੍ਰੇਸ਼ਨ ਵੀ ਕਰਾਇਆ ਸੀ ਪਰ ਹੁਣ ਇਹ ਕੰਪਨੀ ਸਵਾਲਾਂ ਦੇ ਘੇਰੇ ਵਿੱਚ ਹੈ

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *