Home / Breaking News / ਡੇਰਾ ਸਿਰਸਾ: SGPC ਦੀ ਜਾਂਚ ‘ਚ ਲੱਗੇਗਾ ਕਈ ਆਗੂਆਂ ਨੂੰ ਰਗੜਾ

ਡੇਰਾ ਸਿਰਸਾ: SGPC ਦੀ ਜਾਂਚ ‘ਚ ਲੱਗੇਗਾ ਕਈ ਆਗੂਆਂ ਨੂੰ ਰਗੜਾ

ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਕੇ ਡੇਰਾ ਸਿਰਸਾ ਦੀਆਂ ਵੋਟਾਂ ਲੈਣ ਲਈ ਡੇਰੇ ਪਹੁੰਚੇ ਸਿੱਖ ਉਮੀਦਵਾਰ ਦੀ ਜਾਂਚ ਦਾ ਦਾਇਰਾ ਵਿਸ਼ਾਲ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਜਾਂਚ ਸਿਰਫ਼ ਉਣਾਂ ਸਿੱਖ ਉਮੀਦਵਾਰਾਂ ਦੀ ਨਹੀਂ ਹੋਵੇਗੀ ਜੋ 2017 ਲਈ ਵੋਟਾਂ ਮੰਗਣ ਗਏ ਸਨ ਬਲਕਿ 2007 ਵਿੱਚ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਜਿੰਨੇ ਵੀ ਅੱਜ ਤੱਕ ਸਿੱਖ ਆਗੂ ਡੇਰੇ ਗਏ ਉਹਨਾਂ ਸਭ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦਿੱਤੀ। ਉਣਾਂ ਦੱਸਿਆ ਕਿ ਜਾਂਚ ਲਈ ਬਣੀ ਤਿੰਨ ਮੈਂਬਰੀ ਕਮੇਟੀ ਦੇ ਇੱਕ ਮੈਂਬਰ ਵੱਲੋਂ ਇਸ ਗੱਲ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ 2007 ‘ਚ ਜਾਰੀ ਹੁਕਮਨਾਮੇ ਤੋਂ ਬਾਅਦ ਜੋ ਵੀ ਸਿੱਖ ਆਗੂ ਡੇਰੇ ਦੇ ਸੰਪਰਕ ਵਿੱਚ ਰਿਹਾ ਹੈ, ਉਸ ਨੂੰ ਵੀ ਪੜਤਾਲ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।

  ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਬਡੂੰਗਰ ਨੇ ਮੰਨਿਆ ਹੈ ਕਿ ਤਿੰਨ ਮੈਂਬਰੀ ਜਾਂਚ ਕਮੇਟੀ ਦੀ ਅਜਿਹੀ ਮੰਗ ਸੀ ਕਿ ਪੜਤਾਲ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਦੇ ਸਮੇਂ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕੌਮ ਲਈ ਇਹ ਮਸਲਾ ਗੰਭੀਰ ਤੇ ਵੱਡੇ ਦਾਇਰੇ ਦਾ ਹੋਣ ਦੀ ਵਜ੍ਹਾ ਨਾਲ ਹੀ ਜਾਂਚ ਕਮੇਟੀ ਦਾ ਸਮਾਂ ਵਧਾ ਕੇ 7 ਮਾਰਚ ਤੱਕ ਤੈਅ ਕੀਤਾ ਗਿਆ ਹੈ।

ਬਡੂੰਗਰ ਨੇ ਦੱਸਿਆ ਕਿ ਤਿੰਨ ਮੈਂਬਰੀ ਜਾਂਚ ਕਮੇਟੀ ਨਿਰਪੱਖਤਾ ਨਾਲ ਪੜਤਾਲ ਕਰ ਰਹੀ ਹੈ ਤੇ 7 ਮਾਰਚ ਨੂੰ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪ ਦੇਵੇਗੀ। ਤਾਜ਼ਾ ਜਾਣਕਾਰੀ ਮੁਤਾਬਿਕ ਜੇ ਜਾਂਚ ਕਮੇਟੀ ਨਿਰਪੱਖਤਾ ਨਾਲ 2007 ਤੋਂ ਲੈ ਕੇ ਹੁਣ ਤੱਕ ਡੇਰੇ ਜਾਣ ਵਾਲੇ ਸਿੱਖ ਉਮੀਦਵਾਰਾਂ ਦੀ ਜਾਂਚ ਕਰਦੀ ਹੈ ਤਾਂ ਪੰਜਾਬ ਦੇ ਕਈ ਦਿੱਗਜ ਆਗੂਆਂ ਦੇ ਨਾਂ ਵੀ ਸਾਹਮਣੇ ਜ਼ਰੂਰ ਆ ਸਕਦੇ ਹਨ

About admin

Check Also

ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਛੱਤੀਸਗੜ੍ਹ ਦੇ ਮੁੱਖ ਮੰਤਰੀ

ਛੱਤੀਸਗੜ੍ਹ ਸਰੋਤ ਪੱਖੋਂ ਅਮੀਰ ਆਸਟ੍ਰੇਲੀਆ ਨਾਲ ਨਿਵੇਸ਼ ਆਕਰਸ਼ਿਤ ਕਰਨ ‘ਤੇ ਧਿਆਨ ਦੇ ਰਿਹਾ ਹੈ। ਆਸਟ੍ਰੇਲੀਆ ...

Leave a Reply

Your email address will not be published. Required fields are marked *