Breaking News
Home / Featured / Crime / ਬੇਟੇ ਦੇ ਨਾਜਾਇਜ਼ ਸੰਬੰਧਾਂ ਤੋਂ ਪਰੇਸ਼ਾਨ ਮਾਂ ਨੇ ਚੁੱਕਿਆ ਖੌਫਨਾਕ ਕਦਮ, ਦੇਖ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਬੇਟੇ ਦੇ ਨਾਜਾਇਜ਼ ਸੰਬੰਧਾਂ ਤੋਂ ਪਰੇਸ਼ਾਨ ਮਾਂ ਨੇ ਚੁੱਕਿਆ ਖੌਫਨਾਕ ਕਦਮ, ਦੇਖ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਅੰਮ੍ਰਿਤਸਰ— ਇਥੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਬਾਰੇ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਗੇਟ ਹਕੀਮਾਂ ਦੇ ਸਥਿਤ ਭਦਰਕਾਲੀ ਮੰਦਰ ਦੇ ਕੋਲ ਗਲੀ ਨੰਬਰ-4 ‘ਚ ਰਹਿਣ ਵਾਲੀ ਰੀਟਾ ਨਾਂ ਦੀ ਭਾਜਪਾ ਨੇਤਾ ਨੇ ਬੇਟੇ ਦੇ ਨਾਜਾਇਜ਼ ਸੰਬੰਧਾਂ ਤੋਂ ਪਰੇਸ਼ਾਨ ਨੂੰ ਹੋ ਕੇ ਮੌਤ ਨੂੰ ਗਲੇ ਲਗਾ ਲਿਆ। ਉਸ ਨੇ ਮਿੱਟੀ ਦਾ ਤੇਲ ਪਾ ਕੇ ਖੁਦ ਨੂੰ ਅੱਗ ਲਗਾ ਲਈ। ਬੁਰੀ ਤਰ੍ਹਾਂ ਅੱਗ ‘ਚ ਝੁਲਸੀ ਰੀਟਾ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਪੀੜਤਾ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ। ਗੇਟ ਹਕੀਮਾਂ ਥਾਣੇ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਦੇ ਬਿਆਨ ‘ਤੇ ਉਨ੍ਹਾਂ ਦੀ ਪਤਨੀ ਰੀਟਾ ਨੂੰ ਖੁਦਕੁਸ਼ੀ ਕਰਨ ਦੇ ਦੋਸ਼ ‘ਚ ਸ਼ਹੀਦ ਉੱਧਮ ਸਿੰਘ ਕਾਲੋਨੀ ਵਾਸੀ ਨੇਹਾ, ਮੁੰਨਾ, ਪੂਜਾ, ਦੀਪਕ, ਕਾਲੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਟੀਮ ਰਵਾਨਾ ਕੀਤੀ ਗਈ ਹੈ।
ਅਸ਼ੋਕ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਹ ਕਬਾੜੀ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਤਿੰਨ ਬੱਚੇ ਹਨ। ਛੋਟਾ ਬੇਟਾ ਸਾਗਰ ਵੀ ਇਸ ਕਾਰੋਬਾਰ ‘ਚ ਉਨ੍ਹਾਂ ਦਾ ਸਾਥ ਦਿੰਦਾ ਹੈ। ਕੁਝ ਸਮੇਂ ਪਹਿਲਾਂ ਉਨ੍ਹਾਂ ਦੇ ਘਰ ਤੋਂ ਕੁਝ ਹੀ ਦੂਰੀ ‘ਤੇ ਰਹਿਣ ਵਾਲੀ ਨੇਹਾ ਨਾਂ ਦੀ ਮਹਿਲਾ ਨੇ ਸਾਗਰ ਨੂੰ ਆਪਣੇ ਇਸ਼ਕ ਦੇ ਜਾਲ ‘ਚ ਫਸਾ ਲਿਆ ਸੀ ਅਤੇ ਉਸ ਨਾਲ ਸਰੀਰਕ ਸੰਬੰਧ ਬਣਾ ਲਏ ਸਨ। ਨੇਹਾ ਦਾ ਆਪਣੇ ਪਤੀ ਦੇ ਨਾਲ ਤਲਾਕ ਹੋ ਚੁੱਕਾ ਹੈ ਅਤੇ ਉਹ ਆਪਣੇ ਬੱਚਿਆਂ ਦੇ ਨਾਲ ਪੇਕੇ ਰਹਿ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨੇਹਾ ਨੇ ਸਾਗਰ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਵੀ ਖਿੱਚੀਆਂ ਸਨ ਅਤੇ ਆਪਣੇ ਘਰ ‘ਚ ਬੰਧਕ ਬਣਾ ਕੇ ਰੱਖ ਲਿਆ ਸੀ। ਇਸ ਤੋਂ ਬਾਅਦ ਉਸ ਨੇ ਨੌਜਵਾਨ ਦੇ ਪਰਿਵਾਰ ਨੂੰ ਬਲੈਕਮੇਲ ਕਰਕੇ ਉਨ੍ਹਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਸਨ। ਪੈਸੇ ਨਾ ਦੇਣ ‘ਤੇ ਨੌਜਵਾਨ ਨੇ ਉਸ ਨੇ ਬਲਾਤਕਾਰ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਦੌਰਾਨ ਉਸ ਨੇ ਸਾਗਰ ਦੇ ਪਰਿਵਾਰ ਵਾਲਿਆਂ ਦੇ ਸਾਹਮਣੇ 5 ਲੱਖ ਰੁਪਏ ਦੀ ਮੰਗ ਵੀ ਰੱਖੀ ਸੀ। ਇਸ ਤੋਂ ਬਾਅਦ ਸਾਗਰ ਨੂੰ ਉਸ ਦੇ ਪਰਿਵਾਰ ਦੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਸੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਪੈਸੇ ਦੇ ਕੇ ਹੀ ਉਹ ਸਾਗਰ ਨੂੰ ਮਿਲ ਸਕਦੇ ਸਨ। ਰੀਟਾ ਆਪਣੇ ਬੇਟੇ ਨੂੰ ਨਾ ਮਿਲਣ ਕਾਰਨ ਅਤੇ ਉਸ ਦੇ ਨਾਜਾਇਜ਼ ਸੰਬੰਧਾਂ ਕਰਕੇ ਕਾਫੀ ਤਣਾਅ ‘ਚ ਰਹਿੰਦੀ ਸੀ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕ ਲਿਆ। ਉਨ੍ਹਾਂ ਨੇ ਪਹਿਲਾਂ ਆਪਣੇ ਬੇਟੇ ਨੂੰ ਸਮਝਾਇਆ ਪਰ ਨੇਹਾ ਉਸ ਨੂੰ ਆਪਣੇ ਜਾਲ ‘ਚੋਂ ਨਿਕਲਣ ਨਹੀਂ ਦੇ ਰਹੀ ਸੀ।
ਸ਼ੁੱਕਰਵਾਰ ਨੂੰ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਨੇਹਾ ਨੂੰ ਸਮਝਾਉਣ ਗਏ ਤਾਂ ਉਥੇ ਨੇਹਾ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਾਫੀ ਬੇਇੱਜ਼ਤ ਕੀਤਾ। ਘਰ ਵਾਪਸ ਆਉਣ ‘ਤੇ ਉਨ੍ਹਾਂ ਦੀ ਪਤਨੀ ਤੀਜੀ ਮੰਜ਼ਿਲ ‘ਤੇ ਚਲੀ ਗਈ ਅਤੇ ਖੁਦ ਨੂੰ ਕਮਰੇ ‘ਚ ਬੰਦ ਕਰ ਲਿਆ। ਮੌਕਾ ਪਾ ਕੇ ਰੀਟਾ ਨੇ ਮਿੱਟੀ ਦਾ ਤੇਲ ਪਾ ਕੇ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਉਹ ਕਿਸੇ ਤਰ੍ਹਾਂ ਘਟਨਾ ਵਾਲੇ ਸਥਾਨ ‘ਤੇ ਪਹੁੰਚੇ ਅਤੇ ਅੱਗ ਨੂੰ ਬੁਝਾ ਕੇ ਝੁਲਸੀ ਪਤਨੀ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਦਰਦ ਸਹਿਣ ਨਾ ਕਰਨ ‘ਤੇ ਸ਼ਨੀਵਾਰ ਨੂੰ ਰੀਟਾ ਨੇ ਦਮ ਤੋੜ ਦਿੱਤਾ। ਪੁਲਸ ਨੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

About admin

Check Also

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ 'ਚ ਦੂਰ

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ ‘ਚ ਦੂਰ

ਜਿਆਦਾਤਰ ਸਰੀਰ ਦੇ ਦਰਦ ਦਾ ਕਾਰਨ ਜਿਆਦਾ ਕੰਮ ਕਰਨਾ ਤੇ ਸਹੀ ਖਾਣਾ ਨਾ ਖਾਣਾ ਮੰਨਿਆ ...

Leave a Reply

Your email address will not be published. Required fields are marked *

My Chatbot
Powered by Replace Me