Home / Breaking News / ਕੇਜਰੀਵਾਲ ਵੀ ਗੁਰਮਿਹਰ ਦੇ ਨਾਲ, ਸੰਘੀਆਂ ‘ਤੇ ਤਿੱਖਾ ਹਮਲਾ

ਕੇਜਰੀਵਾਲ ਵੀ ਗੁਰਮਿਹਰ ਦੇ ਨਾਲ, ਸੰਘੀਆਂ ‘ਤੇ ਤਿੱਖਾ ਹਮਲਾ

ਨਵੀਂ ਦਿੱਲੀ: ਏ.ਬੀ.ਵੀ.ਪੀ. ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਗੁਰਮਿਹਰ ਕੌਰ ਦੇ ਹੱਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਨਿੱਤਰ ਆਏ ਹਨ। ਇਸ ਮੁੱਦੇ ਉੱਤੇ ਕੇਜਰੀਵਾਲ ਦੇ ਨਿਸ਼ਾਨੇ ਉੱਤੇ ਬੀਜੇਪੀ ਤੇ ਏ.ਬੀ.ਵੀ.ਪੀ. ਦੋਵੇਂ ਹੀ ਹਨ।
ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਤੇ ਏ.ਬੀ.ਵੀ.ਪੀ. ਵਾਲੇ ਖ਼ੁਦ ਹੀ ਦੇਸ਼ ਵਿਰੋਧੀ ਨਾਅਰੇ ਲਵਾਉਂਦੇ ਹਨ। ਕੇਜਰੀਵਾਲ ਨੇ ਗੁਰਮਿਹਰ ਕੌਰ ਮਾਮਲੇ ‘ਤੇ ਕਿਹਾ ਕਿ ਏ.ਬੀ.ਵੀ.ਪੀ. ਦੀ ਗੁੰਡਾਗਰਦੀ ਤੇ ਜਬਰ ਜਨਾਹ ਦੀਆਂ ਧਮਕੀਆਂ ਨੂੰ ਲੈ ਕੇ ਉਹ ਅੱਜ 2.30 ਵਜੇ ਲੈਫ਼ਟੀਨੈਂਟ ਗਵਰਨਰ ਅਨਿਲ ਬੈਜਲ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ।
ਕੇਜਰੀਵਾਲ ਤੋਂ ਪਹਿਲਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੀ ਗੁਰਮਿਹਰ ਕੌਰ ਦੇ ਹੱਕ ਵਿੱਚ ਆ ਚੁੱਕੇ ਹਨ। ਰਾਹੁਲ ਨੇ ਆਖਿਆ ਸੀ ਕਿ ਉਹ ਪੂਰੇ ਤਰੀਕੇ ਨਾਲ ਗੁਰਮਿਹਰ ਕੌਰ ਦੀ ਹਮਾਇਤ ਕਰਦੇ ਹਨ। ਯਾਦ ਰਹੇ ਕਿ ਏ.ਬੀ.ਵੀ.ਪੀ. ਖ਼ਿਲਾਫ਼ ਆਵਾਜ਼ ਬੁਲੰਦ ਕਰਨ ਤੋਂ ਬਾਅਦ ਗੁਰਮਿਹਰ ਕੌਰ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਰੇਪ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *