Breaking News
Home / Breaking News / ਨੋਟਬੰਦੀ ਦੌਰਾਨ ਮੋਟੀਆਂ ਰਕਮਾਂ ਜਮ੍ਹਾਂ ਕਰਵਾਉਣ ਵਾਲਿਆਂ ਦੀ ਸ਼ਾਮਤ

ਨੋਟਬੰਦੀ ਦੌਰਾਨ ਮੋਟੀਆਂ ਰਕਮਾਂ ਜਮ੍ਹਾਂ ਕਰਵਾਉਣ ਵਾਲਿਆਂ ਦੀ ਸ਼ਾਮਤ

ਨਵੀਂ ਦਿੱਲੀ: ਸਰਕਾਰ ਨੋਟਬੰਦੀ ਮਗਰੋਂ ਕਾਲੇਧਨ ‘ਤੇ ਸ਼ਿਕੰਜ਼ਾ ਕੱਸਣ ਦੀ ਤਿਆਰੀ ਵਿੱਚ ਜੁੱਟ ਗਈ ਹੈ। ਨੋਟਬੰਦੀ ਮਗਰੋਂ ਖਾਤਿਆਂ ਵਿੱਚ ਜਮ੍ਹਾਂ ਕਾਲੇਧਨ ਦੀ ਜਾਂਚ ਲਈ ਆਮਦਨ ਕਰ ਵਿਭਾਗ ਨੇ ਟੀਮਾਂ ਬਣਾ ਦਿੱਤੀਆਂ ਹਨ। ਇਹ ਟੀਮਾਂ ਮੋਟੀਆਂ ਰਕਮਾਂ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਰਿੜਕਣਗੀਆਂ।

ਹਾਸਲ ਜਾਣਕਾਰੀ ਮੁਤਾਬਕ ਇੱਕ ਕੋਰੜ ਤੱਕ ਜਮ੍ਹਾਂ ਕਰਾਉਣ ਵਾਲਿਆਂ ਦੀ ਜਾਂਚ ਆਮਦਨ ਕਰ ਵਿਭਾਗ ਦੀ ਸਪੈਸ਼ਲ ਯੂਨਿਟ ਕਰੇਗੀ। ਇੱਕ ਕਰੋੜ ਤੋਂ ਘੱਟ ਦੀ ਜਾਂਚ ਲਈ ਜ਼ਿੰਮੇਵਾਰੀ ਸਥਾਨਕ ਯੂਨਿਟ ਦੀ ਹੋਏਗੀ।

ਕਾਬਲੇਗੌਰ ਹੈ ਕਿ ਇਕੱਲੇ ਨੋਇਡਾ ਵਿੱਚ 200 ਖਾਤਿਆਂ ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਹੋਏ ਹਨ। ਇਸ ਦੇ ਨਾਲ ਹੀ 200 ਲੋਕਾਂ ਨੂੰ ਆਮਦਰਨ ਕਰ ਦਾ ਨੋਟਿਸ ਮਿਲ ਚੁੱਕਿਆ ਹੈ। ਪੈਸਾ ਕਿੱਥੋਂ ਆਇਆ, ਇਸ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ।

About admin

Check Also

750 ਰੁਪਏ ਹੋਈ ਮਹਿੰਗੀ ਚਾਂਦੀ,ਜਾਣੋ ਸੋਨੇ ਦੇ ਰੇਟ

ਨਵੀਂ ਦਿੱਲੀ,18/11/17:–  ਵਿਆਹਾਂ ਦੇ ਸੀਜ਼ਨ ‘ਚ ਮੰਗ ਵਧਣ ਨਾਲ ਅੱਜ  ਸਰਾਫਾ ਬਾਜ਼ਾਰ ‘ਚ ਸੋਨਾ ਲਗਾਤਾਰ ...

Leave a Reply

Your email address will not be published. Required fields are marked *