Breaking News
Home / Entertainment / Bollywood / ਆਲੀਆ ਭੱਟ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਆਲੀਆ ਭੱਟ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਮੁੰਬਈ : ਅਦਾਕਾਰਾ ਬੇਟੀ ਆਲਿਆ ਭੱਟ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਹ ਧਮਕੀ ਫ਼ਿਲਮ ਮੇਕਰ ਅਤੇ ਆਲਿਆ ਦੇ ਪਿਤਾ ਮਹੇਸ਼ ਭੱਟ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫ਼ੋਨ ਉੱਤੇ ਦਿੱਤੀ ਗਈ ਹੈ। ਧਮਕੀ ਦੇਣ ਵਾਲੇ ਨੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਆਲਿਆ ਅਤੇ ਉਸ ਦੀ ਮਾਂ ਨੂੰ ਮਾਰਨ ਦੀ ਗੱਲ ਆਖੀ ਗਈ ਹੈ। ਮਾਮਲੇ ‘ਚ ਮਹੇਸ਼ ਭੱਟ ਨੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

 

ਇਸ ਧਮਕੀ ਤੋਂ ਬਾਅਦ ਆਲਿਆ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਧਮਕੀ ਦੇਣ ਵਾਲੇ ਨੇ ਜਿਸ ਫ਼ੋਨ ਨੰਬਰ ਤੋਂ ਧਮਕੀ ਦਿੱਤੀ ਹੈ ਉਹ ਉੱਤਰ ਪ੍ਰਦੇਸ਼ ਦਾ ਹੈ। ਧਮਕੀ ਵਾਟਸ ਅੱਪ ਰਾਹੀਂ ਦਿੱਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਮਹੇਸ਼ ਭੱਟ ਨੇ ਖ਼ੁਦ ਟਵੀਟ ਕਰ ਕੇ ਦਿੱਤੀ।

ਆਲਿਆ ਇਸ ਸਮੇਂ ਆਪਣੀ ਨਵੀਂ ਫ਼ਿਲਮ ਬਦਰੀਨਾਥ ਦੀ ਦੁਲਹਨ ਦੀ ਪ੍ਰਮੋਸ਼ਨ ਵਿੱਚ ਬਿਜ਼ੀ ਹੈ। ਇਹ ਫ਼ਿਲਮ 10 ਮਾਰਚ ਨੂੰ ਰਿਲੀਜ਼ ਹੋਣੀ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me