Home / Breaking News / ਜਲਿਆਂਵਾਲਾ ਬਾਗ ‘ਚ ਸ਼ਹੀਦੀ ਖੂਹ ਦੇ ਚੜ੍ਹਾਵੇ ਦਾ ਹੈਰਾਨ ਕਰਦਾ ਖੁਲਾਸਾ, ਗੜਬੜੀ ਦੀ ਸੰਭਾਵਨਾ

ਜਲਿਆਂਵਾਲਾ ਬਾਗ ‘ਚ ਸ਼ਹੀਦੀ ਖੂਹ ਦੇ ਚੜ੍ਹਾਵੇ ਦਾ ਹੈਰਾਨ ਕਰਦਾ ਖੁਲਾਸਾ, ਗੜਬੜੀ ਦੀ ਸੰਭਾਵਨਾ

ਅੰਮ੍ਰਿਤਸਰ : ਭਾਰਤ ਵਾਸੀ 13 ਅਪ੍ਰੈਲ, 1919 ਨੂੰ ਜਲਿਆਂਵਾਲਾ ਬਾਗ ‘ਚ ਹੋਏ ਕਾਂਡ ਦੀ 98ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਨ ਪਰ ਬਾਗ ‘ਚ ਸ਼ਹੀਦ ਹੋਏ ਲੋਕਾਂ ਪ੍ਰਤੀ ਸਾਡੀ ਕਿੰਨੀ ਕੁ ਸ਼ਰਧਾ ਹੈ, ਇਹ ਸ਼ਹੀਦੀ ਖੂਹ ‘ਚ ਰੋਜ਼ਾਨਾ ਦੇ ਚੜ੍ਹਾਏ ਜਾਣ ਵਾਲੇ ਔਸਤਨ 3.49 ਰੁਪਿਆਂ ਤੋਂ ਸਪੱਸ਼ਟ ਹੋ ਜਾਂਦਾ ਹੈ। ਪੂਰੇ ਇਕ ਦਹਾਕੇ ‘ਚ ਇਸ ਖੂਹ ‘ਚੋਂ ਸਿਰਫ 12,571 ਰੁਪਏ ਹੀ ਨਿਕਲੇ ਹਨ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਾਰੀ ਰਕਮ 1, 2 ਅਤੇ 5 ਰੁਪਏ ਦੇ ਸਿੱਕਿਆਂ ਦੇ ਰੂਪ ‘ਚ ਹੈ। ਜਲਿਆਂਵਾਲਾ ਬਾਗ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਵਲੋਂ ਜਾਰੀ ਫੰਡਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਰਿਹਾ ਹੈ ਅਤੇ ਹੁਣ ਖੂਹ ਚੜ੍ਹਾਵੇ ਨੂੰ ਲੈ ਕੇ ਸੁਰਖੀਆਂ ‘ਚ ਹੈ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਤੋਂ ਮੰਗੀ ਗਈ ਜਾਣਕਾਰੀ ‘ਚ ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਖੂਹ ‘ਚ ਅੱਜ ਤੱਕ 10 ਰੁਪਏ ਤੋਂ ਵੱਡੇ ਨੋਟ ਦੀ ਕਰੰਸੀ ਚੜ੍ਹੀ ਹੀ ਨਹੀਂ। ਸਾਲ 2007 ਤੋਂ ਲੈ ਕੇ 2016 ਤੱਕ ਦੇ ਚੜ੍ਹਾਵੇ ਦੀ ਜਾਣਕਾਰੀ ਮੰਗੀ ਗਈ ਸੀ, ਜਿਸ ‘ਚ ਵੱਡੀ ਕਰੰਸੀ ‘ਚ 10 ਦੇ 5 ਨੋਟ ਅਤੇ 8 ਸਿੱਕੇ (ਕੁੱਲ 130) ਦੱਸੇ ਗਏ ਹਨ

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *