Home / Breaking News / ਪੱਤਰਕਾਰ ਖੁਦਕੁਸ਼ੀ ਕੇਸ ‘ਚ ਕਾਂਗਰਸੀ ਲੀਡਰ ਨੂੰ ਕੈਦ

ਪੱਤਰਕਾਰ ਖੁਦਕੁਸ਼ੀ ਕੇਸ ‘ਚ ਕਾਂਗਰਸੀ ਲੀਡਰ ਨੂੰ ਕੈਦ

ਅੰਬਾਲਾ: ਇੱਥੋਂ ਦੀ ਸਥਾਨਕ ਅਦਾਲਤ ਨੇ ਹਰਿਆਣਾ ਦੇ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਰਾਮ ਕ੍ਰਿਸ਼ਨ ਗੁੱਜਰ ਤੇ ਦੋ ਹੋਰਾਂ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਚਾਰ ਸਾਲ ਦੀ ਸਜ਼ਾ ਦਾ ਐਲਾਨ ਕੀਤਾ ਹੈ।

ਅੰਬਾਲਾ ਦੇ ਐਡੀਸ਼ਨਲ ਸੈਸ਼ਨ ਜੱਜ ਸੰਜੀਵ ਆਰੀਆ ਨੇ ਰਾਮ ਕ੍ਰਿਸ਼ਨ ਗੁੱਜਰ, ਅਜੀਤ ਅਗਰਵਾਲ ਤੇ ਵਿਜੇ ਅਗਰਵਾਲ ਨੂੰ ਸਜ਼ਾ ਦੇ ਨਾਲ ਨਾਲ ਤਿੰਨਾਂ ਨੂੰ 10,000 ਰੁਪਏ ਪ੍ਰਤੀ ਵਿਅਕਤੀ ਜੁਰਮਾਨਾ ਕੀਤਾ ਹੈ।

ਇਸ ਦੇ ਨਾਲ ਹੀ ਅਦਾਲਤ ਨੇ ਪੰਜ ਲੱਖ ਰੁਪਏ ਪੀੜਤ ਪਰਿਵਾਰ ਨੂੰ ਜੁਰਮਾਨਾ ਦੇਣ ਲਈ ਵੀ ਆਖਿਆ ਹੈ। ਰਾਮ ਕ੍ਰਿਸ਼ਨ ਗੁੱਜਰ ਨਰਾਇਣਗੜ੍ਹ ਤੋਂ ਦੋ ਵਾਰ ਵਿਧਾਇਕ ਰਹੇ ਚੁੱਕੇ ਹਨ।

ਕੀ ਸੀ ਕੇਸ: ਅਸਲ ਵਿੱਚ ਨਰਾਇਣਗੜ੍ਹ ਦੇ ਪੱਤਰਕਾਰ ਪੰਕਜ ਖੰਨਾ ਨੇ 10 ਜੂਨ, 2009 ਨੂੰ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ। ਪੰਕਜ ਨੇ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਵਿਧਾਇਕ ਗੁੱਜਰ ਤੇ ਉਸ ਦੇ ਦੋ ਸਾਥੀਆਂ ਨੂੰ ਜ਼ਿੰਮੇਵਾਰ ਦੱਸਿਆ ਸੀ।

ਪੰਕਜ ਦਾ ਦੋਸ਼ ਸੀ ਕਿ ਵਿਧਾਇਕ ਤੇ ਉਸ ਦੇ ਦੋ ਸਾਥੀਆਂ ਨੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਹੈ। ਪੰਕਜ ਦੇ ਪਰਿਵਾਰਕ ਮੈਂਬਰ ਦੀ ਸ਼ਿਕਾਇਤ ਉੱਤੇ ਵਿਧਾਇਕ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

About admin

Check Also

ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦੇ ਪਹਿਲੇ ਦਿਨ ‘ਮੀਡੀਆ ਦੀ ਆਜ਼ਾਦੀ’ ਵਿਸ਼ੇ ‘ਤੇ ਚਰਚਾ

‘ਵਰਲਡ ਪੰਜਾਬੀ ਟੈਲੀਵਿਜ਼ਨ ਰੇਡੀਓ ਅਕੈਡਮੀ’ ਅਤੇ ਸੀ.ਟੀ. ਗਰੁੱਪ ਵਲੋਂ ਪੰਜਾਬ ਜਾਗ੍ਰਿਤੀ ਮੰਚ ਦੇ ਸਹਿਯੋਗ ਨਾਲ ...

Leave a Reply

Your email address will not be published. Required fields are marked *