Home / Entertainment / ਲਾੜੀ ਸਿਹਰਾ ਬੰਨ੍ਹ ਢੁੱਕੀ ਲਾੜਾ ਵਿਆਹੁਣ, ਲਾੜਾ ਰੋਂਦਾ ਕਰਲਾਉਂਦਾ ਚੜ੍ਹਿਆ ਡੋਲੀ

ਲਾੜੀ ਸਿਹਰਾ ਬੰਨ੍ਹ ਢੁੱਕੀ ਲਾੜਾ ਵਿਆਹੁਣ, ਲਾੜਾ ਰੋਂਦਾ ਕਰਲਾਉਂਦਾ ਚੜ੍ਹਿਆ ਡੋਲੀ

ਮੰਡੀ ਗੋਬਿੰਦਗੜ੍ਹ: ਆਮ ਤੌਰ ਉੱਤੇ ਲਾੜਾ-ਲਾੜੀ ਨੂੰ ਵਿਆਹੁਣ ਲਈ ਬਰਾਤ ਲੈ ਕੇ ਜਾਂਦਾ ਹੈ ਪਰ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਦੀ ਰਹਿਣ ਵਾਲੀ ਕੁੜੀ ਆਪਣੇ ਲਾੜੇ ਨੂੰ ਵਿਆਹੁਣ ਲਈ ਬਾਰਾਤ ਬਠਿੰਡਾ ਲੈ ਗਈ। ਲਾੜੀ ਨੇ ਲਾੜਿਆਂ ਵਾਂਗ ਸਿਰ ਉੱਤੇ ਸਿਹਰਾ ਬੰਨ੍ਹਿਆ ਤੇ ਪੂਰੀ ਬਾਰਾਤ ਲੈ ਕੇ ਲਾੜੇ ਨੂੰ ਵਿਆਹੁਣ ਲਈ ਬਠਿੰਡਾ ਪਹੁੰਚ ਗਈ।

ਦੂਜੇ ਪਾਸੇ ਲਾੜੇ ਨੇ ਹੱਥਾਂ ਉੱਤੇ ਮਹਿੰਦੀ ਲਾਈ। ਲੜਕੇ ਦੇ ਪਰਿਵਾਰ ਵਾਲਿਆਂ ਨੇ ਲਾੜੀ ਦੀ ਬਾਰਾਤ ਦਾ ਸਵਾਗਤ ਵੀ ਆਮ ਬਾਰਾਤਾਂ ਵਾਂਗ ਕੀਤਾ। ਇਸ ਤੋਂ ਬਾਅਦ ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਲੜਕਾ ਡੋਲੀ ਵਾਲੀ ਕਾਰ ਵਿੱਚ ਬੈਠਿਆ ਤੇ ਰੋ ਕੇ ਆਪਣਾ ਘਰ ਛੱਡਿਆ।

ਲੜਕੀ ਦੇ ਘਰ ਪਹੁੰਚਣ ਤੋਂ ਬਾਅਦ ਲੜਕੇ ਦਾ ਸਵਾਗਤ ਨੂੰਹ ਵਾਂਗ ਸੱਸ ਵੱਲੋਂ ਕੀਤਾ ਗਿਆ। ਲੜਕਾ ਆਪਣੇ ਘਰ ਦੇ ਬਜਾਏ ਲੜਕੀ ਦੇ ਘਰ ਹੁਣ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੇਗਾ। ਲੜਕੇ ਦਾ ਕਹਿਣਾ ਹੈ ਕਿ ਉਸ ਦਾ ਭਰਾ ਤੇ ਭੈਣ ਉਸੇ ਦੇ ਮਾਪਿਆਂ ਦਾ ਖ਼ਿਆਲ ਰੱਖਣਗੇ।

ਲੜਕੀ ਦਾ ਨਾਮ ਬਲਜੀਤ ਤੇ ਲੜਕੇ ਦਾ ਨਾਮ ਗੁਰਮਿੰਦਰ ਹੈ। 12ਵੀਂ ਪਾਸ ਗੁਰਮਿੰਦਰ ਐਲਆਈਸੀ ਵਿੱਚ ਸਲਾਹਕਾਰ ਹੈ। ਦੂਜੇ ਪਾਸੇ ਲੜਕੀ ਬਲਜੀਤ ਕੌਰ ਆਪਣੇ ਮਾਪਿਆਂ ਦੀ ਵੱਡੀ ਸੰਤਾਨ ਹੈ ਤੇ ਉਸ ਦਾ ਭਰਾ ਨਹੀਂ। ਬਲਜੀਤ ਅਨੁਸਾਰ ਉਸ ਦੇ ਮਾਪਿਆਂ ਦਾ ਖ਼ਿਆਲ ਰੱਖਣ ਵਾਲਾ ਕੋਈ ਨਹੀਂ ਹੈ। ਇਸ ਲਈ ਉਹ ਲੜਕਾ ਵਿਆਹ ਕੇ ਆਪਣੇ ਘਰ ਲੈ ਕੇ ਆਈ ਹੈ।

ਬਲਜੀਤ ਪੇਸ਼ੇ ਤੋਂ ਬੁਟੀਕ ਚਲਾਉਂਦੀ ਹੈ। ਉਸ ਦੀਆਂ ਤਿੰਨ ਹੋਰ ਭੈਣਾਂ ਹਨ। ਇਸ ਲਈ ਮਾਪਿਆਂ ਦਾ ਖ਼ਿਆਲ ਰੱਖਣ ਲਈ ਤੇ ਘਰ ਚਲਾਉਣ ਲਈ ਉਸ ਨੇ ਵਿਆਹ ਤੋਂ ਬਾਅਦ ਮਾਪਿਆਂ ਦੇ ਘਰ ਰਹਿਣ ਦਾ ਫ਼ੈਸਲਾ ਕੀਤਾ ਹੈ।

ਵਿਆਹ 26 ਫਰਵਰੀ ਨੂੰ ਹੋਇਆ ਹੈ। ਇਹ ਵਿਆਹ ਡੇਰਾ ਸਿਰਸਾ ਦੇ ਮੁਖੀ ਤੇ ਫਿਲਮੀ ਅਦਾਕਾਰ ਗੁਰਮੀਤ ਰਾਮ ਰਹੀਮ ਨੇ ਕਰਵਾਇਆ ਹੈ। ਡੇਰਾ ਮੁਖੀ ਖ਼ੁਦ ਵੀ ਇਸ ਵਿਆਹ ਵਿੱਚ ਸ਼ਾਮਲ ਹੋਇਆ। ਅਸਲ ਵਿੱਚ ਡੇਰੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਨੂੰ ਨਾਮ ਦਿੱਤਾ ਗਿਆ ਹੈ ਕਾਰਊਨ। ਡੇਰੇ ਦਾ ਮਕਸਦ ਇਸ ਪਿੱਛੇ ਅੱਗੇ ਦਾ ਵੰਸ਼ ਲੜਕੀ ਵਾਲਿਆਂ ਦੇ ਘਰ ਤੋਂ ਚਲਾਉਣ ਦਾ ਮਕਸਦ ਹੈ। ਇਸ ਵਿੱਚ ਲੜਕੀ ਲਾੜੇ ਨੂੰ ਵਿਆਹੁਣ ਲਈ ਜਾਂਦੀ ਹੈ। ਡੇਰਾ ਹੁਣ ਤੱਕ ਅਜਿਹੇ 19 ਵਿਆਹ ਕਰਵਾ ਚੁੱਕਿਆ ਹੈ।

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me