Breaking News
Home / Breaking News / ਅਧਿਆਪਿਕਾ ਦੀ ਇਸ ਕਰਤੂਤ ਨਾਲ ਇਕ ਵਾਰ ਫਿਰ ‘ਗੁਰੂ’ ਦਾ ਨਾਂ ਹੋਇਆ ਸ਼ਰਮਸਾਰ

ਅਧਿਆਪਿਕਾ ਦੀ ਇਸ ਕਰਤੂਤ ਨਾਲ ਇਕ ਵਾਰ ਫਿਰ ‘ਗੁਰੂ’ ਦਾ ਨਾਂ ਹੋਇਆ ਸ਼ਰਮਸਾਰ

ਸਹਾਰਨਪੁਰ— ਟਿਊਸ਼ਨ ਪੜਣ ਆਈ 6 ਸਾਲ ਦੀ ਮਾਸੂਮ ਬੱਚੀ ਨੂੰ ਅਧਿਆਪਿਕਾ ਨੇ ਪੜ੍ਹਾਈ ਤੋਂ ਬਾਅਦ ਆਪਣੇ ਘਰ ਦੇ ਕਮਰੇ ‘ਚ ਹੀ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਚਰਚ ‘ਚ ਘੁੰਮਣ ਚਲੀ ਗਈ। ਕਾਫੀ ਦੇਰ ਬਾਅਦ ਅਧਿਆਪਿਕਾ ਦੇ ਘਰ ‘ਤੇ ਤਾਲਾ ਲੱਗਿਆ ਦੇਖ ਪਰਿਵਾਰਕ ਮੈਂਬਰਾਂ ਨੂੰ ਅਣਹੋਣੀ ਦੀ ਚਿੰਤਾ ਸਤਾਉਣ ਲੱਗੀ। ਅਜਿਹੇ ‘ਚ ਪੁਲਸ ਨੂੰ ਵੀ ਮੌਕੇ ‘ਤੇ ਸੱਦ ਲਿਆ ਗਿਆ। ਇਸ ਦੌਰਾਨ ਅੰਦਰੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਪੁਲਸ ਨੇ ਤਾਲਾ ਤੋੜ ਕੇ ਬੱਚੀ ਨੂੰ ਬਾਹਰ ਕੱਢਿਆ।
ਜਾਣਕਾਰੀ ਮੁਤਾਬਕ ਟੈਲੀਕਾਮ ਕੰਪਨੀ ‘ਚ ਕੰਮ ਕਰਨ ਵਾਲੀ ਲਕਸ਼ਮੀ ਨਗਰ ਵਾਸੀ ਅਮਿਤ ਦੀ 6 ਸਾਲ ਦੀ ਬੇਟੀ ਅਪੇਕਸ਼ਾ ਐੱਲ. ਕੇ. ਜੀ. ‘ਚ ਪੜ੍ਹਦੀ ਹੈ। ਅਪੇਕਸ਼ਾ ਸੇਂਟ ਜੋਸਫ ਮਾਟੇਂਸਰੀ ਸਕੂਲ ਦੇ ਉਪਰ ਬਣੇ ਰਿਹਾਇਸ਼ ‘ਚ ਰਹਿਣ ਵਾਲੀ ਅਧਿਆਪਕ ਅਨੀਤਾ ਤੋਂ ਟਿਊਸ਼ਨ ਪੜਣ ਲਈ ਜਾਂਦੀ ਹੈ। ਬੁੱਧਵਾਰ ਸ਼ਾਮ ਨੂੰ ਅਪੇਕਸ਼ਾ ਦਾ ਅੰਕਲ ਅੰਕਿਤ ਉਸ ਨੂੰ ਉਸ ਦੀ ਟਿਊਸ਼ਨ ਟੀਚਰ ਕੋਲ੍ਹ ਪੜਣ ਲਈ ਛੱਡ ਗਿਆ। ਇਕ ਘੰਟੇ ਬਾਅਦ ਜਦੋਂ ਉਹ ਵਾਪਸ ਅਪੇਕਸ਼ਾ ਨੂੰ ਲੈਣ ਲਈ ਪਹੁੰਚਿਆ ਤਾਂ ਦਰਵਾਜ਼ੇ ‘ਤੇ ਤਾਲਾ ਲਟਕਿਆ ਮਿਲਿਆ। ਅਧਿਆਪਿਕਾ ਨੂੰ ਫੋਨ ਕੀਤਾ ਗਿਆ ਪਰ ਉਸ ਨੇ ਫੋਨ ਨਹੀਂ ਚੁੱਕਿਆ। ਅੰਕਿਤ ਨੇ ਇਹ ਗੱਲ ਆਪਣੇ ਭਰਾ ਅਮਿਤ ਨੂੰ ਦੱਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ‘ਚ ਹੜਕੰਪ ਮਚ ਗਿਆ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਧਿਆਪਿਕਾ ਅਨੀਤਾ ਦੀ ਤਲਾਸ਼ ਸ਼ੁਰੂ ਕੀਤੀ। ਅਧਿਆਪਿਕਾ ਦੀ ਤਲਾਸ਼ ‘ਚ ਚਰਚ ਅਤੇ ਨੇੜੇ ਦੇ ਸਥਾਨਾਂ ‘ਤੇ ਖੋਜ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਹੀਂ ਚੱਲਿਆ।
ਰੋਣ ਦੀ ਆਵਾਜ਼ ਸੁਣ ਕੇ ਤੋੜਿਆ ਤਾਲਾ
ਇਸੇ ਦੌਰਾਨ ਅਧਿਆਪਿਕਾ ਦੇ ਕਮਰੇ ਦੇ ਅੰਦਰੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਉੱਥੇ ਮੌਜੂਦ ਪੁਲਸ ਨੇ ਕਮਰੇ ਦਾ ਤਾਲਾ ਤੋੜ ਕੇ ਬੱਚੀ ਨੂੰ ਬਾਹਰ ਕੱਢਿਆ। ਬੱਚੀ ਨੂੰ ਸਾਹਮਣੇ ਦੇਖਦੇ ਹੀ ਮਾਂ ਨੇ ਉਸ ਨੂੰ ਛਾਤੀ ਨਾਲ ਲਾ ਲਿਆ। ਅਧਿਆਪਿਕਾ ਅਨੀਤਾ ਮਿਸ਼ਨ ਕਪਾਊਂਡ ਸਥਿਤ ਚਰਚ ‘ਚ ਹੀ ਮਿਲੀ। ਜਦੋਂ ਅਨੀਤਾ ਕੋਲੋਂ ਪੁੱਛਿਆ ਗਿਆ ਕਿ ਅਪੇਕਸ਼ਾ ਨੂੰ ਕਮਰੇ ‘ਚ ਬੰਦ ਕਰ ਕੇ ਉਹ ਬਾਹਰ ਕਿਉਂ ਚਲੀ ਗਈ ਤਾਂ ਅਧਿਆਪਿਕਾ ਅਨੀਤਾ ਨੇ ਜਵਾਬ ਦਿੱਤਾ ਕਿ ਉਸ ਨੇ ਅਪੇਕਸ਼ਾ ਦਾ ਖਿਆਲ ਨਹੀਂ ਕੀਤਾ। ਇਸ ‘ਤੇ ਪੁਲਸ ਨੇ ਅਧਿਆਪਿਕਾ ਦੀ ਇਸ ਲਾਪਰਵਾਹੀ ‘ਤੇ ਸਖਤ ਫਟਕਾਰ ਲਗਾਈ।

About admin

Check Also

ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ  ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, “ਸ੍ਰੀ ...

Leave a Reply

Your email address will not be published. Required fields are marked *