Breaking News
Home / Featured / Crime / ਇਕਤਰਫੇ ਪਿਆਰ ‘ਚ ਪਾਗਲ ਆਸ਼ਿਕ ਨੇ ਸੋਸ਼ਲ ਸਾਈਟ ਦਾ ਸਹਾਰਾ ਲੈਂਦਿਆ ਕੀਤੀ ਸ਼ਰਮਨਾਕ ਹਰਕਤ

ਇਕਤਰਫੇ ਪਿਆਰ ‘ਚ ਪਾਗਲ ਆਸ਼ਿਕ ਨੇ ਸੋਸ਼ਲ ਸਾਈਟ ਦਾ ਸਹਾਰਾ ਲੈਂਦਿਆ ਕੀਤੀ ਸ਼ਰਮਨਾਕ ਹਰਕਤ

ਆਰਾ— ਕਾਲਜ ਦੀ ਵਿਦਿਆਰਥਣ ਦਾ ਵਿਆਹ ਰੋਕਣ ਲਈ ਪ੍ਰੇਮੀ ਵਲੋਂ ਉਸ ਦੀ ਨਿਊਡ ਤਸਵੀਰ ਬਣਾ ਕੇ ਫੇਸਬੁੱਕ ‘ਤੇ ਅਪਲੋਡ ਕੀਤੇ ਜਾਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਬੁੱਧਵਾਰ ਨੂੰ ਜ਼ਿਲੇ ਦੀ ਪੁਲਸ ਨੇ ਆਰਾ ਨਵਾਦਾ ਥਾਣੇ ਦੇ ਨਿਊ ਸ਼ੀਤਲ ਟੋਲਾ ਇਲਾਕੇ ‘ਚ ਛਾਪੇਮਾਰੀ ਕਰ ਕੇ ਮੁੱਖ ਦੋਸ਼ੀ ਦੇ ਮਾਮਾ ਰਣਜੀਤ ਰਾਮ ਨੂੰ ਫੜ ਲਿਆ ਹੈ ਪਰ ਉਹ ਖੁਦ ਭੱਜ ਨਿਕਲਿਆ। ਫੜਿਆ ਗਿਆ ਦੋਸ਼ੀ ਰਣਜੀਤ ਰਾਮ ਆਰਾ ਦੇ ਨਿਊ ਸ਼ੀਤਲ ਟੋਲਾ ਰਾਜਿੰਦਰ ਰਾਮ ਦਾ ਪੁੱਤਰ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਦੁਪਹਿਰ ਨਵਾਦਾ ਥਾਣੇ ਦੇ ਇੰਸਪੈਕਟਰ ਨੇਆਜ਼ ਅਹਿਮਦ ਦੇ ਸਹਿਯੋਗ ਨਾਲ ਛਾਪੇਮਾਰੀ ਕਰ ਕੇ ਦੋਸ਼ੀਆਂ ‘ਚੋਂ ਇਕ ਨੂੰ ਫੜਿਆ ਗਿਆ ਹੈ।
ਪੁਲਸ ਮੁਤਾਬਕ ਦੋਸ਼ੀ ਰਣਜੀਤ ਅਤੇ ਉਸ ਦੇ ਭਾਣਜਾ ਅਰਮਾਨ ਮੱਲਿਕ ਨੇ ਕੁੜੀ, ਭੈਣਾਂ ਅਤੇ ਮਾਂ ਦੀ ਨਿਊਡ ਤਸਵੀਰ ਕੰਪਿਊਟਰ ਰਾਹੀ ਤਿਆਰ ਕੀਤੀ ਸੀ। ਫੇਸਬੁੱਕ ‘ਤੇ ਤਸਵੀਰ ਅਪਲੋਡ ਹੋਣ ਤੋਂ ਬਾਅਦ 8 ਫਰਵਰੀ ਨੂੰ ਜ਼ਿਲੇ ਦੇ ਮਹਿਲਾ ਥਾਣੇ ‘ਚ ਕੇਸ ਦਰਜ਼ ਕਰਾਇਆ ਗਿਆ ਸੀ। ਇਸ ਦੌਰਾਨ ਜਾਂਚ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪੁਲਸ ਮੁਤਾਬਕ ਦੋਸ਼ੀ ਰਣਜੀਤ ਦਾ ਵਿਆਹ 3 ਸਾਲ ਪਹਿਲਾਂ ਪਟਨਾ ਜ਼ਿਲੇ ਦੇ ਖਗੋਲ ‘ਚ ਹੋਇਆ ਸੀ। ਇਸ ਤੋਂ ਇਲਾਵਾ ਆਰਾ ਦੇ ਰਣਜੀਤ ਰਾਮ ਅਤੇ ਭਾਣਜਾ ਅਰਮਾਨ ਦੀ ਰਿਸ਼ਤੇਦਾਰੀ ਕੁੜੀ ਦੇ ਘਰਵਾਲਿਆਂ ਨਾਲ ਸੀ, ਜਿਸ ਕਾਰਨ ਉਹ ਅਕਸਰ ਕਿਸੇ ਵੀ ਸਮੇਂ ਉਸ ਦੇ ਘਰ ਆਉਂਦੇ-ਜਾਂਦੇ ਸਨ। ਦੋਸ਼ੀ ਦਾ ਭਾਣਜਾ ਕੁੜੀ ਨਾਲ ਇਕਤਰਫਾ ਪਿਆਰ ਕਰਦਾ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਉਹ ਕੁੜੀ ‘ਤੇ ਵੀ ਵਿਆਹ ਦਾ ਦਬਾਅ ਪਾ ਰਿਹਾ ਸੀ। ਜਦੋਂ ਘਰਵਾਲਿਆਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਘਰਵਾਲਿਆਂ ਵਲੋਂ ਕੁੜੀ ਦਾ ਵਿਆਹ ਕਿਸੇ ਹੋਰ ਨਾਲ ਤੈਅ ਕਰਨ ‘ਤੇ ਦੋਸ਼ੀ ਭੜਕ ਗਿਆ ਅਤੇ ਆਪਣੇ ਮਾਮੇ ਨਾਲ ਮਿਲ ਕੇ ਕੁੜੀ ਦਾ ਵਿਆਹ ਰੋਕਣ ਦੀ ਤਰਕੀਬ ਸੋਚਣ ਲੱਗੇ। ਇਸ ਲਈ ਦੋਹਾਂ ਦੋਸ਼ੀਆਂ ਨੇ ਕੁੜੀ ਅਤੇ ਉਸ ਦੀ ਮਾਂ-ਭੈਣ ਦੀ ਫੋਟੋਸ਼ਾਪਡ ਨਿਊਡ ਤਸਵੀਰ ਫੇਸਬੁੱਕ ‘ਤੇ ਪਾ ਦਿੱਤੀ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me