Breaking News
Home / Featured / ਵੋਟਾਂ ਦੀ ਗਿਣਤੀ ਕਰਨ ਲਈ ਚੋਣ ਕਮਿਸ਼ਨ ਨੇ ਕੀਤੀ ਵੱਡੀ ਤਬਦੀਲੀ

ਵੋਟਾਂ ਦੀ ਗਿਣਤੀ ਕਰਨ ਲਈ ਚੋਣ ਕਮਿਸ਼ਨ ਨੇ ਕੀਤੀ ਵੱਡੀ ਤਬਦੀਲੀ

ਚੰਡੀਗੜ੍ਹ : ਗਿਆਰਾਂ ਮਾਰਚ ਨੂੰ ਪੰਜਾਬ ਵਿਧਾਨ ਸਭਾ ਲਈ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਚੋਣ ਕਮਿਸ਼ਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਗਿਣਤੀ ਨੂੰ ਲੈ ਕੇ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। 54 ਵੋਟ ਗਿਣਤੀ ਕੇਂਦਰਾਂ ‘ਤੇ 117 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਸਟਰਾਂਗ ਰੂਮ ਤੋਂ ਗਿਣਤੀ ਵਾਲੀ ਥਾਂ ਤਕ ਲੈ ਕੇ ਜਾਣ ਵਾਲੀ ਮੁਲਾਜ਼ਮਾਂ ਦੀ ਕਲਰ ਕੋਡਿੰਗ ਕੀਤੀ ਜਾਵੇਗੀ।

ਭਾਵ ਵੋਟਾਂ ਦੀ ਗਿਣਤੀ ਦੌਰਾਨ ਇਕ ਵਿਧਾਨ ਸਭਾ ਦੀ ਈਵੀਐੱਮ ਹੈਂਡਲ ਕਰਨ ਵਾਲੇ ਮੁਲਾਜ਼ਮ ਨੂੰ ਕਮਿਸ਼ਨ ਵੱਲੋਂ ਇਕ ਹੀ ਰੰਗ ਦੀ ਟੀ-ਸ਼ਰਟ ਦਿੱਤੀ ਜਾਵੇਗੀ ਤੇ ਮੁਲਾਜ਼ਮ ਦੇ ਗਲ਼ੇ ‘ਚ ਪਛਾਣ ਪੱਤਰ ਵੀ ਹੋਵੇਗਾ।

ਉਧਰ, ਇਸ ਵਾਰ ਸਟਰਾਂਗ ਰੂਮ ਤੋਂ ਵੋਟ ਗਿਣਤੀ ਕੇਂਦਰ ਤਕ ਈਵੀਐੱਮ ਲੈ ਕੇ ਜਾਣ ਦੌਰਾਨ ਪੂਰੀ ਪ੍ਰਕਿਰਿਆ ਕੈਮਰੇ ਦੀ ਨਿਗਰਾਨੀ ‘ਚ ਹੋਵੇਗੀ। ਉਧਰ, ਵੋਟਾਂ ਗਿਣਤੀ ਕੇਂਦਰ ‘ਤੇ ਥ੍ਰੀ-ਟੀਅਰ (ਤਿੰਨ ਪੱਧਰੀ) ਸੁਰੱਖਿਆ ਹੋਵੇਗੀ। ਅੰਦਰ ਦੀ ਸੁਰੱਖਿਆ ਵਿਵਸਥਾ ਨੀਮ ਸੁਰੱਖਿਆ ਬਲਾਂ ਦੀ ਹੋਵੇਗੀ ਤੇ ਦੂਸਰੇ ਪੜਾਅ ਦੀ ਆਰਮਡ ਪੁਲਿਸ ਫੋਰਸ ਦੇ ਹਾਵਲੇ। ਜਦੋਂ ਕਿ ਬਾਹਰੀ ਸੁਰੱਖਿਆ ਸਥਾਨਕ ਪੁਲਿਸ ਕਰੇਗੀ। ਉਧਰ, ਵੋਟਾਂ ਦੀ ਗਿਣਤੀ ਦੌਰਾਨ 1700 ਟੇਬਲ ਹੋਣਗੇ ਤੇ ਇਸ ਕੰਮ ‘ਚ ਲਗਪਗ 8 ਹਜ਼ਾਰ ਮੁਲਾਜ਼ਮ ਡਿਊਟੀ ਕਰਨਗੇ।

ਐਡੀਸ਼ਨਲ ਮੁੱਖ ਚੋਣ ਅਧਿਕਾਰੀ ਸੀ ਸਿੱਬਨ ਨੇ ਦੱਸਿਆ ਕਿ ਇਸ ਵਾਰ ਸਟਰਾਂਗ ਰੂਮ ਤੋਂ ਈਵੀਐੱਮ ਨੂੰ ਵੋਟ ਗਿਣਤੀ ਕੇਂਦਰ ਤਕ ਲੈ ਕੇ ਜਾਣ ਵਾਲੇ ਮੁਲਾਜ਼ਮਾਂ ਨੂੰ ਵੱਖ-ਵੱਖ ਰੰਗ ਦੀ ਟੀ-ਸ਼ਰਟ ਦਿੱਤੀ ਜਾਵੇਗੀ। ਇਕ ਵਿਧਾਨ ਸਭਾ ਦੀ ਈਵੀਐੱਮ ਹੈਂਡਲ ਕਰੁਨ ਵਾਲੇ ਮੁਲਾਜ਼ਮਾਂ ਦੀ ਇਕ ਹੀ ਰੰਗ ਦੀ ਟੀ-ਸ਼ਰਟ ਹੋਵੇਗੀ ਜਿਸ ਤੋਂ ਸਪੱਸ਼ਟ ਹੋਵੇਗਾ ਕਿ ਕਿਹੜਾ ਮੁਲਾਜ਼ਮ ਕਿਸ ਵਿਧਾਨ ਸਭਾ ਹਲਕੇ ਦੀ ਈਵੀਐੱਮ ਮਸ਼ੀਨ ਹੈਂਡਲ ਕਰ ਰਿਹਾ ਹੈ। ਉਸਦਾ ਕੰਮ ਸਟਰਾਂਗ ਰੂਮ ਤੋਂ ਈਵੀਐੱਮ ਲੈ ਕੇ ਆਉਣਾ ਤੇ ਗਿਣਤੀ ਟੇਬਲ ਤਕ ਪਹੁੰਚਾਉਣਾ ਹੋਵੇਗਾ। ਗਿਣਤੀ ਤੋਂ ਬਾਅਦ ਈਵੀਐੱਮ ਨੂੰ ਉਸੇ ਸਥਾਨ ‘ਤੇ ਪਹੁੰਚਾਉਣਾ ਵੀ ਹੋਵੇਗਾ। ਇਸ ਸਾਰੀ ਪ੍ਰਕਿਰਿਆ ਨੂੰ ਕੈਮਰੇ ‘ਚ ਕੈਦ ਕੀਤਾ ਜਾਵੇਗਾ ਤਾਂਕਿ ਪੂਰੀ ਪਾਰਦਰਸ਼ਤਾ ਰਹੇ।

ਸਿਬੱਨ ਦੱਸਦੇ ਹਨ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਹਰ ਪੜਾਅ ‘ਚ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਲਾਊਡ ਸਪੀਕਰ ‘ਤੇ ਐਲਾਨ ਕੀਤਾ ਜਾਵੇਗਾ ਤੇ ਨੋਟਿਸ ਬੋਰਡ ‘ਤੇ ਵੀ ਨਤੀਜੇ ਲਿਖੇ ਜਾਣਗੇ। ਉਨ੍ਹਾਂ ਦੱਸਿਆ ਕਿ ਗਿਣਤੀ ਵਾਲੀ ਜਗ੍ਹਾ ‘ਤੇ ਕਿਸੇ ਵੀ ਮੁਲਾਜ਼ਮ ਨੂੰ ਮੋਬਾਈਲ ਫੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਨਾਲ ਹੀ ਉਨ੍ਹਾਂ ਦੱਸਿਆ ਕਿ ਹਰੇਕ ਟੇਬਲ ‘ਤੇ ਇਕ ਸੁਪਰਵਾਈਜ਼ਰ, ਇਕ ਸਹਾਇਕ ਸੁਪਰਵਾਈਜ਼ਰ ਤੇ ਇਕ ਮਾਈਯੋ ਸੁਪਰਵਾਈਜ਼ਰ ਹੋਵੇਗਾ।

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me